ਧੱਕੇ ਸ਼ਾਹੀ ਦੇ ਪਿੱਛੇ ਲੁਕੀ ਮਾਨਸਿਕਤਾ..
(ਗੁਰਚਰਨ ਸਿੰਘ ਜੈਤੋ)
ਕੁਝ ਲੋਕ ਆਪਣੀ ਸੋਚ ਬਾਰੇ ਇਹ ਖਿਆਲ ਪੱਕਾ ਕਰ ਲੈਂਦੇ ਨੇ ਕਿ ਉਹਨਾਂ ਦੀ ਕਹਿਣੀ-ਕਥਨੀ ਜਾਦੂਈ ਅਸਰ ਰਖਦੀ ਹੈ। ਇਸ ਮਾਨਸਿਕਤਾ ਵਿਚ ਗ੍ਰੱਸੇ ਹੋਏ ਬੰਦੇ ਇਸ ਸੋਚ ਨੂੰ ਆਪਣੇ ਜੀਵਨ ਦੇ ਹਰ ਮਕਸਦ ਨਾਲ ਜੋੜ ਕੇ ਗੱਲ ਕਰਨਾ ਆਪਣੀ ਆਦਤ ਬਣਾ ਲੈਂਦੇ ਨੇ।ਅਜਿਹੇ ਲੋਕ ਆਪਣੇ ਹਰ ਮਕਸਦ ਨੂੰ ਆਪਣੇ ਜੀਵਨ ਦਾ ਟੀਚਾ ਬਣਾ ਲੈਂਦੇ ਨੇ। ਉਹ ਆਪਣੇ ਨਿਜੀ ਜੀਵਨ ਵਿਚ ਲੁਕੇ ਹੋਏ ਅਰਥਾਂ ਨੂੰ ਲਗਾਤਾਰ ਲੱਭਦੇ ਰਹਿੰਦੇ ਨੇ। ਉਹ ਆਪਣੇ ਆਪ ਨੂੰ ਲੋਕਾਂ ਦੇ ਵਿਚਕਾਰ ਰੱਖ ਕੇ ਦੇਖਦਿਆਂ, ਗੱਲਾਂ ਕਰਦਿਆਂ ਤੇ ਲੋਕਾਂ ਤੇ ਆਪਣੀਆਂ ਗੱਲਾਂ ਦਾ ਅਜਿਹਾ ਅਸਰ ਦੇਖਣਾ ਲੋਚਦੇ ਰਹਿੰਦੇ ਨੇ ਜਿਸ ਨਾਲ ਲੋਕ ਉਹਨਾਂ ਨੂੰ ਬੜਾ ਵੱਡਾ ਤੇ ਉੱਚਾ ਬੰਦਾ ਸਮਝਣ। ਇਹ ਸਭ ਕੁਝ ਉਹ ਆਪਣੇ ਸੌਣ ਕਮਰੇ ਵਿਚ ਬਹਿ ਕੇ ਸੋਚਦੇ ਰਹਿੰਦੇ ਨੇ। ਜਦੋਂ ਕਿ ਉਸ ਸੋਚ ਦਾ ਹਰ ਨਿੱਕਾ ਮੋਟਾ ਕੰਮ, ਹਰ ਨਿੱਕੀ ਮੋਟੀ ਲਿਖਾਈ ਦਾ, ਕੁਝ ਪਲ ਛਿਨ ਲਈ ਅਸਰ ਹੋਣਾ ਹੀ ਸੰਭਵ ਹੁੰਦਾ ਹੈ।
ਕੋਈ ਅਜਿਹੀ ਮਾਨਸਿਕਤਾ ਵਾਲਾ ਬੰਦਾ ਆਪਣੀ ਹੱਡ-ਬੀਤੀ ਜਦੋਂ ਲਿਖਦਾ ਹੈ ਤਾਂ ਉਹ ਅਜਿਹੀ ਸਤਰਕਤਾ ਵਰਤਦਾ ਹੈ ਜਿਹੜੀ ਆਉਣ ਵਾਲੀ ਪੀੜ੍ਹੀ ਲਈ ਲਾਹੇਵੰਦ ਹੋ ਸਕਦੀ ਹੈ।ਉਸ ਦੀ ਜੀਵਨੀ ਦਾ ਹਰ ਸ਼ਬਦ ਤੇ ਹਰ ਵਾਕ ਬੜੀ ਹੁਸ਼ਿਆਰੀ ਨਾਲ ਘੜਿਆ ਗਿਆ ਹੁੰਦਾ ਹੈ ਜਿਹੜਾ ਅੱਗੇ ਜਾ ਕੇ ਇਕ ਇਤਿਹਾਸਕ ਦਸਤਾਵੇਜ਼ ਬਣ ਸਕੇ ਤਾਂ ਕਿ ਜਦੋਂ ਵੀ ਉਹਨੂੰ ਕਦੇ ਕੋਈ ਪੜ੍ਹੇ ਤਾਂ ਉਹ ਉਸ ਬੰਦੇ ਨੂੰ ਇਕ ਮਹਾਨ ਬੰਦਾ ਹੀ ਸਮਝੇ।ਉਹ ਬੰਦਾ ਅਸਲੀਅਤ ਵਿਚ ਭਾਵੇਂ ਅੰਦਰੋਂ ਥੋਥਾ ਤੇ ਖੋਖਲਾ ਹੀ ਉਿਂ ਨਾ ਹੋਵੇ..!
ਇਹਨਾਂ ਕਿਰਦਾਰਾਂ ਦੇ ਮਨਾਂ ਵਿਚ ਕੰਮ ਕਰ ਰਹੀ ਸੋਚ ਸ਼ਾਹੀ ਠਾਠਾਂ ਨਾਲ ਲਬਰੇਜ਼ ਹੁੰਦੀ ਹੈ।ਇਹੋ ਜਿਹੇ ਲੋਕ ਜਿੰਨਾਂ ਨੂੰ ਜੇ ਪੱਤੇਬਾਜ਼ ਕਹਿ ਲਿਆ ਜਾਵੇ ਤਾਂ ਗਲਤ ਨਹੀਂ ਹੋਵੇਗਾ।ਇਹ ਪੱਤੇਬਾਜ਼ ਸ਼ਾਹੀ ਠਾਠ ਨਾਲ ਰਹਿਣਾ ਤੇ ਦਿਖਾਵਾ ਕਰਨ ਨੂੰ ਆਪਣਾ ਪਹਿਲਾ ਤੇ ਆਖਰੀ ਹੱਕ ਸਮਝਦੇ ਹਨ ਤੇ ਬਾਕੀ ਕਿਸੇ ਨੂੰ ਵੀ ਉਹ ਹਮ-ਰੁਤਬਾ ਨਹੀਂ ਸਮਝਦੇ, ਸਗੋਂ ਦੂਜਿਆਂ ਨੂੰ ਨੀਵਾਂ ਸਮਝਦੇ ਹਨ।ਉਹ ਆਪਣੇ ਸਮੇਂ ਨੂੰ ਬੜਾ ਕੀਮਤੀ ਸਮਝਦੇ ਨੇ ਤੇ ਅਫ਼ਸਰਸ਼ਾਹੀ ਦੇ ਅੰਦਾਜ਼ ਵਿਚ ਉਹ ਇਸ ਨੂੰ ਬਰਬਾਦ ਨਹੀਂ ਹੋਣ ਦੇਣਾ ਚਾਹੁੰਦੇ ਹੁੰਦੇ।ਉਹ ਅਕਸਰ ਇਹ ਕਹਿ ਕੇ ਬਚਦੇ ਦੇਖੇ ਜਾ ਸਕਦੇ ਹਨ ਕਿ ਉਹ ਨੀਵੇਂ ਪੱਧਰ ਦੇ ਲੋਕਾਂ ਨਾਲ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ ਤੇ ਸਮਾਜੀ ਇਕੱਠਾਂ ਵਿਚ ਜਾਣ ਤੋਂ ਗੁਰੇਜ਼ ਕਰਦਿਆਂ ਆਪਣੀ ਹਉਮੈ ਬਰਕਰਾਰ ਰਖਣਾ ਚਾਹੁੰਦੇ ਹਨ। ਏਥੋਂ ਤਕ ਕਿ ਉਹ ਕਿਸੇ ਦੇ ਮਰਨ ਤੇ ਉਸ ਦੀ ਅਰਥੀ ਨਾਲ ਨਾ ਜਾਣ ਦੇ ਬਹਾਨੇ ਵੀ ਬੜੇ ਸੁਹਣੇ ਘੜ ਲੈਂਦੇ ਹਨ। ਅਸਲ ਵਿਚ ਅਜਿਹੇ ਲੋਕ ਅੰਦਰੋਂ ਥੋਥੇ ਤੇ ਖੋਖਲੇ ਹੀ ਹੁੰਦੇ ਹਨ। ਦੂਜੇ ਪਾਸੇ ਉਹਨਾਂ ਦਾ ਹਰ ਛੋਟਾ ਕੰਮ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ। ਉਹ ਚਾਹੁੰਦੇ ਹਨ ਕਿ ਦੂਜੇ ਲੋਕ ਉਹਨਾਂ ਦੇ ਇਸ ਮਹੱਤਵਪੂਰਨ ਕੰਮ ਨੂੰ ਤਰਜੀਹ ਦੇ ਕੇ ਸਭ ਤੋਂ ਪਹਿਲਾਂ ਕਰਕੇ ਉਹਨਾਂ ਦੇ ਸ਼ੁਕਰਗੁਜ਼ਾਰ ਵੀ ਹੋਣ।ਉਹਨਾਂ ਦੀਆਂ ਸਾਰੀਆਂ ਲੋੜਾਂ ਭਾਵੇਂ ਉਹ ਨਿਜੀ ਹੋਣ ਜਾਂ ਉਹਨਾਂ ਦੀ ਕਿਸੇ ਸੰਸਥਾ ਲਈ ਹੋਣ ਸਭ ਤੋਂ ਪਹਿਲ ਦੇ ਆਧਾਰ ਤੇ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਉਸ ਵਿਚ ਰੁਕਾਵਟ ਪਾਉਣ ਵਾਲਾ ਭਾਵੇਂ ਕੋਈ ਵੀ ਕਿਉਂ ਨਾ ਹੋਵੇ ਤੇ ਭਾਵੇਂ ਉਹ ਕਿੰਨਾ ਹੀ ਠੀਕ ਕਿਉਂ ਨਾ ਹੋਵੇ, ਉਹ ਅਜਿਹੇ ਪੱਤੇਬਾਜ਼ ਦਾ ਦੁਸ਼ਮਣ ਨੰਬਰ ਇਕ ਬਣ ਜਾਂਦਾ ਹੈ।ਫੇਰ ਉਹ ਉਸ ਦੁਸ਼ਮਣ ਨੂੰ ਖਤਮ ਕਰਨ ਵਾਲੇ ਰਾਹ ਪੈ ਜਾਂਦੇ ਹਨ ਤਾਂ ਕਿ ਉਸ ਨੂੰ ਤੇ ਬਾਕੀ ਦੁਨੀਆਂ ਨੂੰ ਦਿਖਾ ਸਕਣ ਕਿ ਉਹਨਾਂ ਸਾਹਮਣੇ ਉਹ ਕੀੜੀ ਤੁੱਲ ਵੀ ਨਹੀਂ।ਉਹ ਕਿਸੇ ਵੀ ਬਾਗ਼ ਦੀ ਮੂਲ਼ੀ ਨਹੀਂ।ਫੇਰ ਉਹਨਾਂ ਦੀ ਇਹ ਖੇਡ ਖੁਸ਼ਾਮਦੀ ਨਾਲ ਕੰਮ ਕਰਵਾਉਣ ਦੀ ਪੁਰਾਣੀ ਨੀਤੀ ਬਦਲ ਕੇ ਧੱਕੇਸ਼ਾਹੀ ਤੇ ਡੰਡੇ ਵਾਲੀ ਹੋ ਨਿਬੜਦੀ ਹੈ। ਪਰ ਫੇਰ ਵੀ ਹਮੇਸ਼ਾ ਨੰਗਾ ਚਿੱਟਾ ਹਮਲਾ ਕਰਨਾ ਸੰਭਵ ਨਹੀਂ ਹੋ ਸਕਦਾ। ਦੁਨੀਆਂ ਵਿਚ ਬਹੁਤੇ ਸਭਿਆਚਾਰ ਇਸ ਨੂੰ ਚੰਗਾ ਨਹੀਂ ਸਮਝਦੇ ਇਸ ਲਈ ਕਈ ਵਾਰੀ ਝੂਠ ਦਾ ਸਹਾਰਾ ਲਿਆ ਜਾਂਦਾ ਹੈ ਤਾ ਕਿ ਵਾਦ ਵਿਵਾਦ ਤੋਂ ਬਚਿਆ ਜਾ ਸਕੇ।ਸਿੱਧੀ ਸਪਸ਼ਟ ਗੱਲ ਕਹਿਣੀ ਖਤਰਨਾਕ ਵੀ ਹੋ ਸਕਦੀ ਹੈ ਜਾਂ ਨੁਕਸਾਨਦੇਹ ਵੀ।ਇਸ ਦੀ ਉਦਹਾਰਨ ਇਹ ਵੀ ਹੋ ਸਕਦੀ ਹੈ ਕਿ ਕੋਈ ਵੀ ਪੁਲਿਸ ਵਾਲਾ ਜਦੋਂ ਜੀ ਚਾਹੇ ਕਿਸੇ ਦੀ ਵੀ ਕੁੱਟ ਮਾਰ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ ਜਾਂ ਕੋਈ ਕਰਮਚਾਰੀ ਆਪਣੇ ਅਫ਼ਸਰ ਦੀ ਮਾਰ ਕੁੱਟ ਨਹੀਂ ਕਰ ਸਕਦਾ ਤੇ ਨਾਂ ਹੀ ਕਿਸੇ ਗਲ਼ੀ-ਮੁਹੱਲੇ ਦਾ ਕੋਈ ਗੁੰਡਾ ਆਮ ਲੋਕਾਂ ਨੂੰ ਜਦੋਂ ਚਾਹੇ ਗਾਲ਼-ਦੁਪੱੜ ਜਾਂ ਚਪੇੜ ਮਾਰ ਸਕਦਾ ਹੈ।
ਇੰਝ ਕਿਸੇ ਪੱਤੇਬਾਜ਼ ਦਾ ਹਮਲਾ ਹੋਰ ਕਈ ਕਿਸਮ ਦਾ ਹੋ ਸਕਦਾ ਹੈ। ਇਸ ਲਈ ਕਦੇ ਉਹ ਅਚਾਨਕ ਬੜਾ ਈਮਾਨਦਾਰ ਬਣ ਖੜ੍ਹੋਂਦਾ ਹੈ, ਕਦੇ ਮਖੌਲੀਆ ਲਹਿਜੇ ਵਿਚ ਗੱਲਾਂ ਕਰਨ ਲਗਦਾ ਹੈ, ਕਦੇ ਜ਼ਰੂਰਤ ਤੋਂ ਜ਼ਿਆਦਾ ਮਦਦਗਾਰ ਬਣ ਜਾਂਦਾ ਹੈ, ਕਾਮੁਕ ਲਹਿਜਾ ਅਖ਼ਤਿਆਰ ਕਰ ਲੈਂਦਾ ਹੈ, ਸਮਾਜਿਕ ਤੌਰ ਤਰੀਕਿਆਂ ਨੂੰ ਨਕਾਰਦਾ ਹੈ ਤੇ ਆਪਣੇ ਵਿਹਾਰ ਵਿਚ ਕਈ ਤਬਦੀਲੀਆਂ ਕਰਨ ਲੱਗ ਪੈਂਦਾ ਹੈ ਤਾਂ ਕਿ ਉਹ ਜੋ ਚਾਹੁੰਦਾ ਹੈ ਉਹ ਕਰ ਸਕੇ ਤੇ ਆਪਣੇ ਮਕਸਦ ਵਿਚ ਕਾਮਯਾਬ ਹੋ ਸਕੇ।ਉਸ ਦੇ ਅਜਿਹੇ ਰਵੱਈਏ ਵਿਚੋਂ ਹੀ ਸ਼ਾਇਦ ਇਹ ਅਖਾਣ ਨਿਕਲਆਿ ਹੋਵੇਗਾ-'ਯਾਰ ਦਾ ਹਾਸਾ, ਭੰਨ ਮਾਰਿਆ ਪਾਸਾ'। ਕਿਸੇ ਨੂੰ ਹਾਸੇ ਹਾਸੇ ਵਿਚ ਦੁਖੀ ਕਰਨਾ ਵੀ ਇਕ ਸ਼ੋਸ਼ਣ ਹੀ ਹੈ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਇਹ ਸਾਰੀਆਂ ਹਰਕਤਾਂ ਪਿੱਛੇ ਮਨ ਇੱਛਤ ਭਾਵਨਾਵਾਂ ਲੁਕੀਆਂ ਦਿਸ ਪੈਂਦੀਆਂ ਹਨ ਤੇ ਇਹਨਾਂ ਇਛਾਵਾਂ ਨੂੰ ਧਾਰਨ ਕਰਨ ਵਾਲਾ ਬੰਦਾ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਝੂਠ ਬੋਲ ਕੇ ਸੰਤੁਸ਼ਟ ਹੁੰਦਾ ਹੈ ਤੇ ਫੇਰ ਉਹਨਾਂ ਝੂਠਾਂ ਰਾਹੀਂ ਆਪਣਾ ਉੱਲੂ ਸਿਧਾ ਕਰਨ ਵਿਚ ਕਾਮਯਾਬ ਹੋਣਾ ਲੋਚਦਾ ਹੈ।
ਮੰਨ ਲਓ ਜੇ ਕਿਸੇ ਨੂੰ ਦੰਦਾਂ ਦਾ ਰੋਗ ਹੈ ਜਿਸ ਨਾਲ ਮੂੰਹ ਵਿਚੋਂ ਬਦਬੂ ਆਉਂਦੀ ਹੈ ਤਾਂ ਉਸ ਲਈ ਇਹ ਸੋਚਣਾ ਸੁਭਾਵਕ ਹੈ ਕਿ ਮੂੰਹ ਦੀ ਬਦਬੂ ਦਾ ਇਲਾਜ ਕਰਨਾ ਜ਼ਰੂਰੀ ਹੈ ਤਾਂ ਕਿ ਕੋਈ ਉਸ ਬਾਰੇ ਬੁਰਾ ਨਾ ਸੋਚੇ।ਜੇ ਕੋਈ ਮੋਟਾ ਹੈ ਤਾਂ ਉਸ ਨੂੰ ਮੁਟਾਪਾ ਦੂਰ ਕਰਨਾ ਚਾਹੀਦਾ ਹੈ। ਤੇ ਜੇ ਉਹ ਮੋਟਾ ਬੰਦਾ ਵਡੇਰੀ ਉਮਰ ਦਾ ਹੈ ਤਾਂ ਉਸ ਨੂੰ ਦਿਲ ਦੇ ਦੌਰੇ ਦਾ ਖਤਰਾ ਵੀ ਬਣਿਆ ਰਹਿੰਦਾ ਹੈ।ਇਹੋ ਜਿਹੇ ਲੋਕਾਂ ਨੂੰ ਉਹਨਾਂ ਦੀਆਂ ਬਿਮਾਰੀਆਂ ਤੇ ਕਮਜ਼ੋਰੀਆਂ ਦਾ ਅਹਿਸਾਸ ਕਰਵਾ ਕੇ ਤੇ ਉਹਨਾਂ ਦੀ ਮਦਦ ਕਰਨ ਦਾ ਦੰਭ ਕਰਕੇ ਇਹ ਪੱਤੇਬਾਜ਼ ਆਪਣਾ ਮਕਸਦ ਪੂਰਾ ਕਰਨ ਵਿਚ ਤਤਪਰ ਰਹਿੰਦੇ ਹਨ।
ਜਦੋਂ ਵੀ ਇਹ ਪੱਤੇਬਾਜ਼ ਅਜਿਹਾ ਕੋਈ ਵੀ ਮੌਕਾ ਦੇਖਦੇ ਹਨ ਕਿ ਸਮਾਜਿਕ ਪੱਧਰ ਤੇ ਉਹ ਆਮ ਲੋਕਾਂ ਦੀ ਮਦਦ ਕਰਦੇ ਦਿਸਣਗੇ ਤਾਂ ਉਹ ਝੱਟ ਕਿਸੇ ਅਣਜਾਣ ਨਾਲ ਵੀ ਦੋਸਤੀ ਗੰਢਣ ਤੋਂ ਗੁਰੇਜ਼ ਨਹੀਂ ਕਰਨਗੇ। ਉਹ ਸਿਰਫ਼ ਇਸ ਲਈ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਉਸ ਸ਼ਿਕਾਰ ਤੋਂ ਜਦੋਂ ਲੋੜ ਪਈ ਕੋਈ ਨਾ ਕੋਈ ਫਾਇਦਾ ਚੁੱਕ ਸਕਣਗੇ।ਅਜਿਹਾ ਕਰਨ ਲਈ ਉਹ ਉਸ ਸ਼ਿਕਾਰ ਨੂੰ ਗੱਲੀਂ-ਬਾਤੀਂ, ਬਲੈਕਮੇਲ ਕਰਕੇ, ਧਮਕੀਆਂ ਦੇ ਕੇ, ਤੇਜ਼ ਤਰਾਰ ਗੱਲਾਂ ਕਹਿ ਕੇ, ਬੇਇਜ਼ੱਤ ਕਰਕੇ ਆਪਣਾ ਕੰਮ ਕਢਵਾਉਣਾ ਚਾਹੁਣਗੇ।ਗੱਲਾਂ ਗੱਲਾਂ ਵਿਚ ਲੁਕੀਆਂ ਹੋਈਆਂ ਧਮਕੀਆਂ, ਲਾਗੂ ਹੋਣ ਵਾਲੇ ਲਤੀਫ਼ੇ ਤੇ ਹਸਾਉਣੀਆਂ ਗੱਲਾਂ ਕਰਕੇ ਉਹ ਸ਼ਿਕਾਰ ਨੂੰ ਜਤਾ ਦਿੰਦੇ ਹਨ ਕਿ ਉਸ ਲਈ ਇਹ ਬਿਹਤਰ ਹੋਵੇਗਾ ਕਿ ਉਹ ਜਿਵੇਂ ਉਸ ਨੂੰ ਕਿਹਾ ਜਾ ਰਿਹੈ ਉਹੀ ਕੁਝ ਕਰੇ..!
ਇਹਨਾਂ ਪੱਤੇਬਾਜ਼ਾਂ ਦਾ ਇਕ ਹੋਰ ਵੀ ਤਰੀਕਾ ਹੈ, ਉਹ ਇਹ ਕਿ ਅਗਲੇ ਦੇ ਡਰ ਪਛਾਣ ਕੇ ਉਹ ਉਸ ਨੂੰ ਡਰਾਉਂਦੇ ਹਨ, ਉਹਨਾਂ ਦੀਆਂ ਅਸੁਰਖਿਅਤ ਸਥਿਤੀਆਂ ਬਾਰੇ ਜ਼ਿਕਰ ਕਰਦਿਆਂ ਲੁਕਵੀਆਂ ਧਮਕੀਆਂ ਦਿੰਦੇ ਰਹਿੰਦੇ ਹਨ। ਕਮਜ਼ੋਰੀਆਂ ਤੇ ਖਾਮੀਆਂ ਲੱਭ ਕੇ, ਉਹਨਾਂ ਦਾ ਅਹਿਸਾਸ ਕਰਵਾ ਕੇ ਸ਼ਿਕਾਰ ਨੂੰ ਅਜਿਹੀ ਸਥਿਤੀ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਕਿਧਰੇ ਹਿੱਲ ਨਾ ਸਕੇ ਤੇ ਪੱਤੇਬਾਜ਼ ਦਾ ਆਖਾ ਮੰਨਣ ਲਈ ਮਜਬੂਰ ਹੋ ਜਾਵੇ।ਜੇ ਕੋਈ ਪੱਤੇਬਾਜ਼ ਆਪਣੀ ਪਤਨੀ ਜਾਂ ਪਤੀ ਨੂੰ ਆਪਣੇ ਨਾਲ ਈਰਖਾ ਕਰਦਾ ਸਮਝ ਲਵੇ ਤਾਂ ਉਸ ਦਾ ਕਾਮੁਕਤਾ ਭਰਿਆ ਸ਼ੋਸ਼ਣ ਕਰਨੋਂ ਗੁਰੇਜ਼ ਨਹੀਂ ਕਰੇਗਾ/ਕਰੇਗੀ।
ਜੇ ਕੋਈ ਪੱਤੇਬਾਜ਼ ਕਿਸੇ ਨਾਲ ਸੀਰ ਕਰ ਲਵੇ ਤੇ ਉਸੇ ਦੀ ਕੀਤੀ ਹੇਰਾਫੇਰੀ ਨਾਲ ਵਪਾਰਕ ਘਾਟਾ ਪੈ ਜਾਵੇ ਤਾਂ ਉਹ ਪੱਤੇਬਾਜ਼ ਆਪਣੇ ਸੀਰੀ ਬਾਰੇ ਇਹੋ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਵੇਗਾ, ਜਿਵੇਂ ਉਸ ਦਾ ਆਪਣਾ ਕੋਈ ਕਸੂਰ ਨਹੀਂ ਹੁੰਦਾ। ਉਹ ਆਪਣੇ ਸੀਰੀ ਬਾਰੇ ਇਹ ਜ਼ਰੂਰ ਕਹੇਗਾ ਕਿ ਉਸ ਨੇ ਉਸ ਦਾ ਆਖਾ ਨਹੀਂ ਮੰਨਿਆ ਇਸ ਲਈ ਦਿਵਾਲਾ ਨਿਕਲ ਗਿਆ। ਜੇ ਅਜਿਹੇ ਪੱਤੇਬਾਜ਼ ਦਾ ਸੀਰੀ ਕੋਈ ਚੰਗਾ ਤੇ ਤਕੜਾ ਬੰਦਾ ਹੋਵੇ ਤਾਂ ਉਹ ਉਸ ਤੋਂ ਦੂਰ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਤੇ ਆਪਣੇ ਸੀਰੀ ਲਈ ਕਈ ਅਜਿਹੇ ਮੌਕੇ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਰਹਿੰਦਾ ਹੈ ਜਿਸ ਨਾਲ ਵਪਾਰ ਵਿਚ ਘਾਟਾ ਪੈ ਜਾਵੇ ਤਾਂ ਕਿ ਉਸ ਦੇ ਸੀਰੀ ਦੀ ਬਦਨਾਮੀ ਹੋ ਸਕੇ।
ਅਜਿਹੇ ਪੱਤੇਬਾਜ਼ਾਂ ਦੀ ਇਹ ਖਾਸ ਆਦਤ ਹੁੰਦੀ ਹੈ ਕਿ ਉਹ ਨਫ਼ਰਤ ਦੀ ਜ਼ਹਿਰ ਨਾਲ ਭਰੇ ਹੁੰਦੇ ਹਨ ਤੇ ਦੁਸ਼ਮਣੀਆਂ ਘੜਦੇ ਰਹਿੰਦੇ ਹਨ। ਉਹ ਆਪਣੇ ਆਪ ਨੂੰ ਸਾੜੇ ਦੀ ਅੱਗ ਵਿਚ ਸਾੜਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਜਦੋਂ ਵੀ ਮੌਕਾ ਮਿਲੇ ਉਹ ਹੱਥੋ-ਪਾਈ ਤੇ ਲੜਨ ਮਾਰਨ ਤੇ aੁੱਤਰ ਆਉਂਦੇ ਹਨ।ਪਰ ਉਸ ਵੱਲੋਂ ਕੀਤੀਆਂ ਗੱਲਾਂ ਵੀ ਨਫ਼ਰਤ ਵਿਚ ਹੀ ਭਿੱਜੀਆਂ ਹੁੰਦੀਆਂ ਹਨ ਤੇ ਬੜੀਆਂ ਖਤਰਨਾਕ ਹੋ ਸਕਦੀਆਂ ਹਨ।ਇਹੋ ਜਿਹੇ ਲੋਕ ਜੇ ਕਿਸੇ ਨੂੰ ਤੋਹਫ਼ਾ ਦੇਣ ਤਾਂ ਉਸ ਤੋਹਫ਼ੇ ਵਿਚ ਖਤਰਾ ਵੀ ਹੋ ਸਕਦਾ ਹੈ ਜਿਸ ਵਿਚ ਜ਼ਹਿਰ ਜਾਂ ਕਿਸੇ ਬੰਬ ਵਗੈਰਾ ਦੀ ਸੰਭਾਵਨਾਂ ਹੋ ਸਕਦੀ ਹੈ।
ਪੱਤੇਬਾਜ਼ਾਂ ਦੀ ਇਸ ਲੁਕੀ ਹੋਈ ਮਾਨਸਿਕਤਾ ਨੂੰ ਪਛਾਨਣਾ ਜ਼ਰੂਰੀ ਹੈ। ਉਹ ਇਸ ਲਈ ਕਿ ਇਹਨਾਂ ਤੋਂ ਦੂਰ ਰਹਿ ਕੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਿਚ ਹੀ ਭਲਾਈ ਹੈ। ਨਹੀਂ ਤਾਂ ਗੰਦ ਨੂੰ ਛੇੜਿਆਂ ਛਿੱਟੇ ਹੀ ਪੈਂਦੇ ਹਨ, ਇਹ ਵੀ ਅਸੀਂ ਜਾਣਦੇ ਹਾਂ…।
Wednesday, June 23, 2010
ਨਿੱਕੀਆਂ ਉਮਰਾਂ-ਵੱਡੇ ਸਾਕੇ
ਨਿੱਕੀਆਂ ਉਮਰਾਂ-ਵੱਡੇ ਸਾਕੇ
(ਗੁਰਚਰਨ ਸਿੰਘ ਜੈਤੋ)
ਹਰਿਆਣਾ ਵਰਗੇ ਸੂਬੇ ਵਿਚ ਸਿਰਫ਼ ਖਾਪ ਪੰਚਾਇਤਾਂ ਨੇ ਹੀ ਖੱਪ ਨਹੀਂ ਪਾ ਰੱਖੀ, ਜਿਥੇ ਪਰਿਵਾਰ ਦੀ ਇੱਜ਼ੱਤ ਰੱਖਣ ਲਈ ਜਵਾਨ ਬੱਚਿਆਂ ਨੂੰ ਆਪਣੀ ਜਾਤ ਗੋਤ ਤੋਂ ਬਾਹਰ ਜਾ ਕੇ ਵਿਆਹ ਕਰਵਾਉਣ ਦੀ ਸਜ਼ਾ ਉਹਨਾਂ ਦੀ ਮੌਤ ਹੈ; ਸਗੋਂ ਦੁਨੀਆਂ ਵਿਚ ਅਜਿਹੇ ਲੋਕ ਵੀ ਰਹਿੰਦੇ ਨੇ ਜਿਹੜੇ ਆਪਣੇ ਹੀ ਪਰਿਵਾਰਾਂ ਤੇ ਰਿਸ਼ਤੇਦਾਰੀਆਂ ਵਿਚ ਛੋਟੀਆਂ ਬੱਚੀਆਂ ਦੇ ਵਿਆਹ ਕਰਨ ਲਈ, ਉਹਨਾਂ ਨੂੰ ਨਿੱਕੀ ਉਮਰ ਵਿਚ ਮਜਬੂਰ ਹੀ ਨਹੀਂ ਕਰਦੇ, ਸਗੋਂ ਉਹਨਾਂ'ਤੇ ਜ਼ੁਲਮ ਵੀ ਕਰਦੇ ਹਨ।ਇਹ ਲੋਕ ਔਰਤਾਂ ਤੇ ਅਤਿਆਚਾਰ ਉਹਨਾਂ ਦੇ ਬਚਪਨ ਤੋਂ ਹੀ ਸ਼ੁਰੂ ਕਰ ਦਿੰਦੇ ਹਨ। ਕੁੜੀਆਂ ਨੂੰ ਤਾਂ ਜੰਮਣ ਤੋਂ ਪਹਿਲਾਂ ਹੀ ਮਾਰਨ ਦੀ ਘਿਨਾਉਣੀ ਰੀਤ ਸਾਡੇ ਆਪਣੇ ਦੇਸ਼ ਵਿਚ ਵੀ ਜੜ੍ਹਾਂ ਫੜ ਚੁੱਕੀ ਹੈ।ਸਰਕਾਰਾਂ ਤੇ ਅਦਾਲਤਾਂ ਇਸ ਨੂੰ ਠਲ੍ਹ ਪਾਉਣ ਵਿਚ ਕਾਮਯਾਬ ਹੋਏ ਨਹੀਂ ਲਗਦੇ।ਕਾਨੂੰਨ ਛੇਤੀ ਛੇਤੀ ਬਣਦੇ ਨਹੀਂ, ਖਾਸਾ ਨੁਕਸਾਨ ਹੋਣ ਪਿਛੋਂ ਹੀ ਕਾਨੂੰਨਾਂ ਵਿਚ ਸੁਧਾਰ ਕਰਨ ਜਾਂ ਨਵੇਂ ਕਾਨੂੰਨ ਬਣਾਉਣ ਦੀ ਨੌਬਤ ਆਉਂਦੀ ਹੈ।
ਇਹ ਕਹਾਣੀ ਯਮਨ ਦੇਸ਼ ਦੀ ਬਾਰਾਂ ਸਾਲਾਂ ਦੀ ਇਕ ਬੱਚੀ ਦੀ ਹੈ। ਸਾਲ ੨੦੦੮ ਵਿਚ ਜਦੋਂ ਰੀਮ-ਅਲ-ਨੁਮੇਰੀ ਨੂੰ ਸਕੂਲ ਦੀਆਂ ਛੁਟੀਆਂ ਹੋਈਆਂ ਤਾਂ ਉਸ ਦਾ ਵਿਆਹ ਉਹਦੀ ਮਾਸੀ ਦੇ ਮੁੰਡੇ ਨਾਲ ਕਰ ਦਿੱਤਾ ਗਿਆ ਜਿਸ ਦੀ ਉਮਰ ਤੀਹ ਸਾਲ ਦੀ ਸੀ। ਜਦੋਂ ਵਿਆਹ ਦੀਆਂ ਰਸਮਾਂ ਲਈ ਉਹਦੀਆਂ ਮੀਢੀਆਂ ਗੁੰਦੀਆਂ ਗਈਆਂ ਤਾਂ ਰੀਮ ਨੇ ਬੇਬਸ ਤੇ ਬਿਹਬਲ ਹੁੰਦਿਆਂ ਵਿਆਹ ਤੋਂ ਬਗਾਵਤ ਕਰਨ ਲਈ ਸੋਚਿਆ ਕਿ ਉਹ ਆਪਣੇ ਵਿਆਹ ਵਾਲੇ ਜੋੜੇ ਨੂੰ ਕਦੋਂ ਤੇ ਕਿਵੇਂ ਸਾੜ ਸਕੇਗੀ। ਇਕ ਛੋਟੀ ਬੱਚੀ ਇਸ ਤੋਂ ਵੱਧ ਬੇਬਸ ਹੋ ਕੇ ਹੋਰ ਸੋਚ ਵੀ ਕੀ ਸਕਦੀ ਹੈ? ਫੇਰ ਜਦੋਂ ਉਹਨੇ ਆਪਣੇ ਘਰਦਿਆਂ ਨੂੰ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਉਹਦੇ ਪਿਓ ਨੇ ਉਹਦਾ ਮੂੰਹ ਬੰਨ੍ਹ ਦਿੱਤਾ ਤੇ ਹੱਥਾਂ ਪੈਰਾਂ ਨੂੰ ਰੱਸੀਆਂ ਨਾਲ ਜਕੜ ਦਿੱਤਾ। ਅਖੀਰ ਕੁੱਟ ਮਾਰ ਕਰਨ ਪਿੱਛੋਂ ਉਹਦਾ ਵਿਆਹ ਜ਼ਬਰਦਸਤੀ ਉਸ ਤੀਹ ਸਾਲ ਦੇ ਬੰਦੇ ਨਾਲ ਕਰ ਦਿੱਤਾ ਗਿਆ।ਉਸ ਪਿੱਛੋਂ ਰੀਮ ਨੇ ਦੋ ਵਾਰ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਮਰ ਨਾ ਸਕੀ, ਉਤੋਂ ਉਸ ਨੂੰ ਹੋਰ ਮਾਰ ਖਾਣੀ ਪਈ।
ਯਮਨ ਦੇਸ਼ ਵਿਚ ਛੋਟੀਆਂ ਬੱਚੀਆਂ ਨਾਲ ਇਹੋ ਜਿਹਾ ਵਰਤਾਰਾ ਓਥੋਂ ਦੀਆਂ ਪਰੰਪਰਾਵਾਂ ਤੇ ਰਿਵਾਜਾਂ ਕਰਕੇ ਸਮਾਜ ਵਿਚ ਆਮ ਕੀਤਾ ਜਾਂਦਾ ਹੈ। ਇਹ ਇਨਸਾਨੀ ਕਦਰਾਂ ਕੀਮਤਾਂ ਪੱਖੋਂ ਕਿਸੇ ਜ਼ੁਲਮ ਤੋਂ ਘੱਟ ਨਹੀਂ ਕਿਹਾ ਜਾ ਸਕਦਾ। ਸਾਨੂੰ ਪਤਾ ਹੈ ਕਿ ਹਰ ਕਾਰਨਾਮੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਤੇ ਉਸ ਦਾ ਪ੍ਰਤੀਕਰਮ ਹੋਣਾ ਵੀ ਜ਼ਰੂਰੀ ਹੈ। ਇਹਨਾਂ ਜ਼ੁਲਮਾਂ ਵਿਰੁਧ ਵੀ ਓਥੋਂ ਦੀਆਂ ਬੱਚੀਆਂ ਨੇ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਉਹਨਾਂ ਨੇ ਇਹਨਾਂ ਜ਼ੁਲਮਾਂ ਦਾ ਟਾਕਰਾ ਕਰਨ ਲਈ ਇਕ ਸੰਸਥਾ ਵੀ ਬਣਾ ਲਈ ਹੈ।ਰੀਮ ਵੀ ਉਸ ਸੰਸਥਾ ਦਾ ਹਿੱਸਾ ਬਣ ਚੁੱਕੀ ਹੈ।ਇਹ ਛੋਟੀਆਂ ਬੱਚੀਆਂ ਆਪਣੇ ਹੱਕਾਂ ਦੀ ਰਾਖੀ ਲਈ ਏਨੀ ਛੋਟੀ ਉਮਰ ਵਿਚ ਵੀ ਆਪਣੀ ਆਵਾਜ਼ ਸੰਸਾਰ ਦੀਆਂ ਲੋਕ ਹੱਕਾਂ ਲਈ ਜੂਝ ਰਹੀਆਂ ਸੰਸਥਾਵਾਂ ਤਕ ਪਹੁੰਚਦੀ ਕਰਨ ਵਿਚ ਕਾਮਯਾਬ ਹੋ ਗਈਆਂ।
ਇਸ ਦਾ ਕੁਝ ਅਸਰ ਤਾਂ ਉਸ ਦੇਸ਼ ਵਿਚ ਦੇਖਣ ਨੂੰ ਇਹ ਮਿਲਿਆ ਕਿ ਲ਼ੜਕੀਆਂ ਲਈ ਰਜ਼ਾਮੰਦ ਹੋ ਕੇ ਵਿਆਹ ਕਰਵਾਉਣ ਲਈ ਉਮਰ, ਵਧਾ ਕੇ ਸਤਾਰਾਂ ਸਾਲ ਕਰ ਦਿੱਤੀ ਗਈ ਹੈ।ਓਥੇ ਗਰੀਬੀ ਤੇ ਆਰਥਕ ਤੰਗੀਆਂ ਤੋਂ ਬਚਣ ਲਈ ਪਰਿਵਾਰਾਂ ਵਿਚ ਬਹੁਤ ਛੋਟੀ ਉਮਰ ਵਿਚ ਹੀ ਲੜਕੀਆਂ ਨੂੰ ਵਿਆਹ ਕਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਓਥੋਂ ਦੇ ਰੀਤੀ ਰਿਵਾਜਾਂ ਅਨੁਸਾਰ ਲਾੜਾ ਲਾੜੀ ਦੀ ਉਡੀਕ ਸਿਰਫ਼ ਉਹਦੇ ਗਭਰੀਟ ਹੋਣ ਤੱਕ ਹੀ ਕਰਦਾ ਹੈ। ਜਿਉਂ ਹੀ ਲੜਕੀ ਜਵਾਨੀ ਵਿਚ ਪੈਰ ਧਰਨਾ ਅਜੇ ਸ਼ੁਰੂ ਕਰਦੀ ਹੀ ਹੈ ਕਿ ਉਸ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਕਈ ਵਾਰੀ ਤਾਂ ਬਚਪਨ ਵਿਚ ਹੀ ਉਸ ਨੂੰ ਵਿਆਹ ਦਿੱਤਾ ਜਾਂਦਾ ਹੈ।
ਰੀਮ ਨੇ ਆਪਣੇ ਦੁੱਖ ਸੁਣਾਉਂਦਿਆਂ ਕਿਸੇ ਅੰਤਰਰਾਸ਼ਟਰੀ ਪੱਤਰਕਾਰ ਨੂੰ ਇਹ ਦੱਸਿਆ ਕਿ ਉਸ ਦੇ ਪਤੀ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਜਦੋਂ ਉਸ ਨੇ ਆਪਣੇ ਪਤੀ ਨੂੰ ਹਮਬਿਸਤਰ ਹੋਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਉਸ ਦਾ ਗਲ਼ ਘੁਟੱਣ ਦੀ ਕੋਸ਼ਿਸ਼ ਕੀਤੀ, ਸਰੀਰ'ਤੇ ਦੰਦੀਆਂ ਵੱਢੀਆਂ ਤੇ ਮਾਰ ਕੁੱਟ ਕੀਤੀ।ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ।ਉਸ ਦੇ ਪਤੀ ਨੇ ਆਪਣੀ ਤਾਕਤ ਨਾਲ ਉਸ ਨੂੰ ਬੁਰੀ ਤਰਾਂ ਝੰਜੋੜ-ਮਧੋਲ਼ ਕੇ ਸੁੱਟ ਦਿੱਤਾ।ਰੀਮ ਨੇ ਵੀ ਹਿੰਮਤ ਨਾ ਹਾਰੀ ਤੇ ਉਹ ਆਪਣੇ ਤੇ ਹੋ ਰਹੇ ਜ਼ੁਲਮ ਦੇ ਵਿਰੋਧ ਵਿਚ ਹਰ ਕਿਸੇ ਨਾਲ ਗੱਲ ਕਰਦੀ ਰਹੀ।ਜਦੋਂ ਖ਼ਬਰਾਂ ਯੂਰਪੀ ਦੇਸ਼ਾਂ ਤੱਕ ਵੀ ਪਹੁੰਚ ਗਈਆਂ ਤਾਂ ਓਥੋਂ ਪੱਤਰਕਾਰ ਆ ਕੇ ਰੀਮ ਦੇ ਦੁੱਖੜੇ ਸੁਣ ਸੁਣ ਕੇ ਖ਼ਬਰਾਂ ਛਾਪਦੇ ਰਹੇ।
ਯਮਨ ਵਿਚ ਇਸ ਲਹਿਰ ਨੇ ਹੁਣ ਸਿਆਸੀ ਰੰਗ ਵੀ ਫੜ ਲਿਆ ਹੈ। ਉਸ ਦੇਸ਼ ਵਿਚ ਸਭ ਤੋਂ ਪਹਿਲਾਂ ਅਜਿਹੇ ਜ਼ੁਲਮਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਕੁੜੀ ਦਾ ਨਾਂ ਨੁਜੂਦ-ਅਲ-ਅਹਦਿਲ ਹੈ।ਜਦੋਂ ਉਹ ਅਜੇ ਦਸਾਂ ਸਾਲਾਂ ਦੀ ਹੀ ਸੀ ਕਿ aਸਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਗਈਆਂ, ਪਰ ਉਸ ਨੇ ਵਿਆਹ ਕਰਵਾਉਣ ਤੋਂ ਸਾਫ਼ ਨਾਂਹ ਕਰ ਦਿੱਤੀ। ਉਸ ਦਾ ਵਿਆਹ ਜ਼ਬਰਦਸਤੀ ਕਰ ਦਿੱਤਾ ਗਿਆ।ਵਿਆਹ ਪਿੱਛੋਂ ਉਸ ਬਾਲੜੀ ਨੇ ਹਿੰਮਤ ਕਰਕੇ ਤਲਾਕ ਲੈਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ।ਹਾਲਾਤ ਕੁਝ ਅਜਿਹੇ ਬਣ ਗਏ ਕਿ ਉਸ ਨਾਲ ਇਨਸਾਫ਼ ਹੋਇਆ ਵੀ।ਉਸ ਦੀ ਹਿੰਮਤ ਦੀਆਂ ਕਹਾਣੀਆਂ ਜਦੋਂ ਅਖ਼ਬਾਰਾਂ ਰਸਾਲਿਆਂ ਵਿਚ ਛਪੀਆਂ ਤਾਂ ਦੁਨੀਆਂ ਦੇ ਲੋਕਾਂ ਦਾ ਧਿਆਨ ਬਾਲ-ਵਿਆਹ ਦੀਆਂ ਸਮੱਸਿਆਵਾਂ ਵੱਲ ਖਿਚਿਆ ਜਾਣਾ ਸੁਭਾਵਕ ਸੀ।
ਰੀਮ ਤੇ ਅਲ-ਅਹਦਿਲ ਦੋਹਾਂ ਬਾਲੜੀਆਂ ਦੀ ਸਥਿਤੀ ਲਗਭਗ ਇਕੋ ਜਿਹੀ ਹੋਣ ਕਰਕੇ ਉਹਨਾਂ ਦਾ ਵਕੀਲ ਵੀ ਇਕੋ ਹੈ। ਪਰ ਰੀਮ ਨੂੰ ਬੜੀਆਂ ਮੁਸ਼ਕਲਾਂ ਵਿਚੋਂ ਲੰਘਣਾ ਪੈ ਰਿਹਾ ਹੈ। ਰੀਮ ਦਾ ਪਿਤਾ ਉਸ ਨੂੰ ਤਲਾਕ ਦਿਵਾਉਣ ਲਈ ਰਜ਼ਾਮੰਦ ਨਹੀਂ। ਜੱਜ ਲਈ ਇਹ ਜ਼ਰੂਰੀ ਹੈ ਕਿ ਕਿ ਰੀਮ ਨਾਬਾਲਗ ਹੋਣ ਕਰਕੇ ਅਦਾਲਤ ਵਿਚ ਉਸ ਦੇ ਬਿਆਨ ਦੀ ਪੁਸ਼ਟੀ ਉਹਦੇ ਪਿਤਾ ਵੱਲੋਂ ਕੀਤੀ ਜਾਵੇ।ਰੀਮ ਨੂੰ ਪੰਦਰਾਂ ਸਾਲ ਦੀ ਉਮਰ ਤਕ ਆਪਣੇ ਫ਼ੈਸਲੇ ਆਪ ਕਰਨ ਦਾ ਕਾਨੂੰਨੀ ਹੱਕ ਨਹੀਂ।ਰੀਮ ਦੇ ਵਕੀਲ ਨੇ ਅਦਾਲਤ ਵਿਚ ਅਪੀਲ ਦਾਇਰ ਕਰ ਦਿੱਤੀ ਹੈ ਤੇ ਅਜ ਕਲ੍ਹ ਉਹ ਆਪਣੀ ਮਾਂ ਕੋਲ ਰਹਿ ਰਹੀ ਹੈ।ਉਹ ਕਾਨੂੰਨੀ ਤੌਰ'ਤੇ ਵਿਆਹੀ ਜਾ ਚੁੱਕੀ ਹੈ। ਉਸ'ਤੇ ਹੋ ਰਹੇ ਅਤਿਆਚਾਰ ਨੂੰ ਇਸ ਲਈ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਉਸ ਦੇਸ਼ ਦੇ ਕਾਨੂੰਨ ਵਿਚ ਵਿਆਹੁਤਾ ਜੀਵਨ ਵਿਚ ਹੁੰਦੇ ਬਲਾਤਕਾਰ ਵਰਗੇ ਜੁਰਮ ਦੇ ਵਿਰੁਧ ਕੋਈ ਸੁਣਵਾਈ ਨਹੀਂ ਹੋ ਸਕਦੀ। ਇਹ ਬਾਰਾਂ ਸਾਲਾਂ ਦੀ ਨਿੱਕੀ ਬੱਚੀ ਹੁਣ ਆਪਣੇ ਪਤੀ ਅਤੇ ਪਿਤਾ ਦੇ ਰਹਿਮ'ਤੇ ਹੀ ਜਿਉਂ ਰਹੀ ਹੈ।ਉਸ ਨੇ ਇਕ ਪੱਤਰਕਾਰ ਨੂੰ ਇਹ ਵੀ ਕਿਹਾ ਜੇ ਉਸ ਨੇ ਆਪਣੇ ਪਿਤਾ ਦੀ ਗੱਲ ਨਾ ਮੰਨੀ ਤਾਂ ਹੋ ਸਕਦੈ ਉਸਨੂੰ ਜਾਨੋਂ ਮਾਰ ਦਿੱਤਾ ਜਾਵੇ।'ਪਰ ਮੇਰਾ ਤਾਂ ਸਕੂਲ ਜਾਣ ਨੂੰ ਦਿਲ ਕਰਦੈ।' ਉਸ ਨੇ ਭਰੀਆਂ ਅੱਖਾਂ ਨਾਲ ਕਿਹਾ ਸੀ।
ਉਸ ਨੇ ਇਹ ਵੀ ਕਿਹਾ ਕਿ 'ਮੇਰੀ ਉਮਰ ਦੀ ਕਿਸੇ ਵੀ ਕੁੜੀ ਵਾਂਗ ਮੈਂ ਆਪਣਾ ਬਚਪਨ ਮਾਨਣਾ ਚਾਹੁੰਦੀ ਹਾਂ।' ਪਰ ਜਿਹਨਾਂ ਹਾਲਾਤਾਂ ਵਿਚੋਂ ਉਹ ਲੰਘ ਰਹੀ ਹੈ ਉਸ ਨੂੰ ਇਹ ਸੰਭਵ ਨਹੀਂ ਲਗਦਾ।ਰੀਮ ਦੇ ਵਕੀਲ ਦਾ ਕਹਿਣਾ ਸੀ ਕਿ ਉਹ ਕਦੇ ਕਦੇ ਤਾਂ ਪ੍ਰੌੜ੍ਹ ਔਰਤਾਂ ਵਾਂਗ ਗੱਲਾਂ ਕਰਦੀ ਹੈ ਜਿੰਨ੍ਹਾਂ ਦੇ ਵਿਆਹ ਕਈ ਸਾਲ ਪਹਿਲਾਂ ਹੋ ਚੁੱਕੇ ਹੋਣ। ਵਿਆਹ ਹੋਣ ਪਿੱਛੋਂ ਉਸ ਦੇ ਅਨੁਭਵ ਨੇ ਨਾ ਤਾਂ ਉਸ ਨੂੰ ਬੱਚੀ ਰਹਿਣ ਦਿੱਤਾ ਹੈ ਤੇ ਨਾ ਹੀ ਅਜੇ ਉਹ ਪੂਰੀ ਔਰਤ ਬਣੀ ਹੈ।
ਯਮਨ ਦੇਸ਼ ਵਿਚ ਅਦਾਲਤਾਂ ਦੇ ਜੱਜ ਅਜਿਹੀਆਂ ਕੱਚੀ ਉਮਰ ਦੀਆਂ ਬੱਚੀਆਂ ਨੂੰ ਤਲਾਕ ਦੇਣ ਤੋਂ ਬੇਬਸ ਹਨ ਕਿਉਂਕਿ ਅਜਿਹਾ ਕੋਈ ਕਾਨੂੰਨ ਨਹੀਂ ਜਿਸ ਹੇਠ ਉਹ ਸਜ਼ਾ ਦੇ ਸਕਣ।ਅੰਤਰਰਾਸ਼ਟਰੀ ਸੰਸਥਾਵਾਂ ਉਹਨਾਂ ਉੱਤੇ ਅਜਿਹੇ ਕੇਸਾਂ ਦਾ ਹਵਾਲਾ ਦੇ ਕੇ ਦਬਾਅ ਬਣਾ ਰਹੀਆਂ ਹਨ ਤਾਂ ਕਿ ਇਨਸਾਨੀ ਹੱਕਾਂ ਦੀ ਖਾਸ ਕਰ ਬਚਪਨ ਵਿਚ ਆਜ਼ਾਦ ਹੋ ਕੇ ਜੀਵਨ ਜਿਉਣ ਦੀ ਰਾਖੀ ਹੋ ਸਕੇ। ਅਜਿਹੇ ਕੇਸਾਂ ਨਾਲ ਪਰਿਵਾਰਾਂ ਦੇ ਅੰਦਰਲਾ ਮਾਹੌਲ, ਰੀਤੀ ਰਿਵਾਜ, ਪਰੰਪਰਾਵਾਂ, ਹੋਰ ਕਦਰਾਂ ਕੀਮਤਾਂ ਤੇ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹੁੰਦੀਆਂ ਹਨ।ਮਨੁੱਖ ਪਹਿਲਾਂ ਆਪਣੇ ਲਈ ਅਜਿਹੀਆਂ ਗੁੰਝਲਾਂ ਪੈਦਾ ਕਰ ਲੈਂਦਾ ਫੇਰ ਉਹਨਾਂ ਨੂੰ ਸੁਲਝਾਉਣ ਲਈ ਕਾਨੂੰਨ ਬਨਾਉਣ ਤੁਰ ਪੈਂਦਾ ਹੈ।ਇਹਨਾਂ ਗੁੰਝਲਾਂ ਨੂੰ ਸੁਲਝਾਉਣਾ ਕੋਈ ਸੌਖਾ ਕੰਮ ਨਹੀਂ, ਪਰ ਦੂਜੇ ਪਾਸੇ ਅਜਿਹੀਆਂ ਸਮੱਸਿਆਵਾਂ ਮਨੁੱਖੀ ਜੀਵਨ ਦਾ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਵੀ ਕਰਦੀਆਂ ਰਹਿਣਗੀਆਂ।
ਅਮਰੀਕਾ ਨੇ ੨੦੦੯ ਦੇ ਬਹਾਦਰੀ ਇਨਾਮ ਲਈ ਰੀਮ ਨੂੰ ਉਸ ਵੱਲੋਂ ਦਿਖਾਈ ਹਿੰਮਤ ਲਈ ਚੁਣਿਆ ਸੀ। ਉਸ ਨੂੰ ਇਸ ਸਾਲ ਇਹ ਇਨਾਮ ਦੇ ਦਿੱਤਾ ਗਿਆ ਹੈ।ਇਨਾਮ ਤਾਂ ਉਸ ਨੂੰ ਮਿਲ ਗਿਆ ਪਰ ਉਹਦਾ ਖੋਹਿਆ ਬਚਪਨ ਉਸ ਨੂੰ ਕੌਣ ਮੋੜੂ?
ਮੋਬਾਈਲ:੯੭੭੯੪੨੬੬੯੮

ਬੰਦ ਬੂਹਿਆਂ ਪਿੱਛੇ ਲੱਗੀ ਅੱਗ ਕਦੋਂ ਬੁਝੇਗੀ?
ਬੰਦ ਬੂਹਿਆਂ ਪਿੱਛੇ ਲੱਗੀ ਅੱਗ ਕਦੋਂ ਬੁਝੇਗੀ?
(ਗੁਰਚਰਨ ਸਿੰਘ ਜੈਤੋ)
ਭਾਰਤ ਵਰਗੇ ਰੂੜ੍ਹੀਵਾਦੀ ਦੇਸ਼ਾਂ ਵਿਚ ਘਰੇਲੂ ਹਿੰਸਾ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੀ। ਭਾਵੇਂ ਅੱਜ ਕਲ੍ਹ ਮੀਡੀਆ/ਅਖ਼ਬਾਰ ਹਰ ਨਿੱਕੀ ਤੋਂ ਨਿੱਕੀ ਖ਼ਬਰ ਨੂੰ ਵਧਾ ਚੜ੍ਹਾ ਕੇ ਪੇਸ਼ ਕਰ ਸਕਦੇ ਹਨ, ਪਰ ਘਰੇਲੂ ਹਿੰਸਾ ਪਿੱਛੇ ਲੁਕੇ ਜ਼ੁਲਮਾਂ ਲਈ ਅਜੇ ਇਨ੍ਹਾਂ ਨੇ ਭਰੀ ਚੰਗੇਰ ਵਿਚੋਂ ਪੂਣੀ ਵੀ ਨਹੀਂ ਕੱਤੀ।
ਚੇਨੱਈ ਸ਼ਹਿਰ ਵਿਚ ਪਿੱਛੇ ਜਿਹੇ ਇਕ ਅਜਿਹੀ ਘਟਨਾ ਘਟੀ ਜਿਸ ਨੂੰ ਸੁਣ ਕੇ ਕੰਨਾਂ ਨੂੰ ਇਤਬਾਰ ਨਹੀਂ ਆਉਂਦਾ ਤੇ ਮਨ ਇਸ ਸੱਚਾਈ ਨੂੰ ਮੰਨਣ ਤੋਂ ਇਨਕਾਰੀ ਹੈ।ਦੂਜੇ ਪਾਸੇ ਏਨੀ ਘਿਨਾਉਣੀ ਘਟਨਾ ਇਕ ਅਖ਼ਬਾਰ ਦਾ ਸਿਰਫ਼ ਦੋ ਇੰਚ ਥਾਂ ਹੀ ਮੱਲ ਸਕੀ। ਹੋਇਆ ਇਹ ਕਿ ਇਕ ਤੀਹ ਕੁ ਸਾਲ ਦੇ ਜਵਾਨ ਨੇ ਆਪਣੀ ਹੀ ਪਤਨੀ ਦਾ ਕਤਲ ਕਰਕੇ ਉਸ ਦੀ ਲੋਥ ਨਾਲ ਮੂੰਹ ਕਾਲਾ ਹੀ ਨਹੀਂ ਕੀਤਾ ਸਗੋਂ ਉਸ ਦੀ ਲਾਸ਼'ਤੇ ਘਰੂਟ ਤੇ ਦੰਦੀਆਂ ਵੱਢੀਆਂ। ਏਨਾ ਕੁਝ ਕਰਨ ਲਈ ਕਿਸੇ ਵੀ ਬੰਦੇ ਨੂੰ ਰਾਕਸ਼ਸ਼ ਤੋਂ ਵੀ ਭੈੜਾ ਬਨਣਾ ਪਵੇਗਾ। ਜਾਂ ਕੋਈ ਪਾਗਲ ਬੰਦਾ ਹੀ ਅਜਿਹਾ ਅਪਰਾਧ ਕਰ ਸਕਦਾ ਹੈ ਜਿਹੜਾ ਆਪਣੀ ਹੋਸ਼ ਗਵਾ ਚੁੱਕਾ ਹੋਵੇ। ਇਸ ਗਰੀਬ ਪਰਿਵਾਰ ਦੇ ਦੋ ਬੇਟੇ ਹਨ, ਇਕ ਦਸ ਸਾਲ ਦਾ ਅਤੇ ਦੂਜਾ ਸੱਤ ਸਾਲ ਦਾ। ਉਹਨਾਂ ਦਾ ਵਿਆਹ ਹੋਏ ਨੂੰ ਗਿਆਰਾਂ ਸਾਲ ਹੋ ਚੁੱਕੇ ਸਨ।ਪਤੀ ਰੇੜ੍ਹੀ'ਤੇ ਕੋਲਡ ਡਰਿੰਕ ਵੇਚਦਾ ਹੁੰਦਾ ਸੀ। ਉਸ ਦਿਨ ਨਸ਼ਾ ਕਰਕੇ ਦੁਪਹਿਰ ਵੇਲੇ ਉਹ ਘਰ ਪਹੁੰਚ ਗਿਆ।ਉਸ ਨੇ ਨਸ਼ੇ ਵਿਚ ਆਪਣੀ ਪਤਨੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਪਤਨੀ ਨੇ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਬਚਾ ਲਿਆ। ਫੇਰ ਪਤੀ ਨੇ ਗੁੱਸੇ ਵਿਚ ਆ ਕੇ ਪਤਨੀ ਨੂੰ ਹੁਕਮ ਦਿੱਤਾ ਕਿ ਉਹ ਉਸ ਲਈ ਖਾਣਾ ਬਣਾਵੇ। ਜਦੋਂ ਪਤਨੀ ਨੇ ਕਿਹਾ ਕਿ ਘਰ ਵਿਚ ਰਾਸ਼ਨ ਖਤਮ ਹੈ ਤਾਂ ਪਤੀ ਦੇਵ ਨੂੰ ਹੋਰ ਗੁੱਸਾ ਚੜ੍ਹ ਗਿਆ। ਗੁੱਸੇ ਵਿਚ ਆਏ ਪਤੀ ਦੇਵ ਨੇ ਪਤਨੀ ਨੂੰ ਏਨਾ ਮਾਰਿਆ ਕਿ ਉਹ ਬੇਹੋਸ਼ ਹੋ ਗਈ। ਫੇਰ ਉਸ ਨੇ ਗੁੱਸੇ ਵਿਚ ਪਾਗਲ ਹੋ ਕੇ ਪਤਨੀ ਦਾ ਗÿ ਘੁੱਟ ਕੇ ਉਸ ਨੂੰ ਜਾਨੋਂ ਮਾਰ ਦਿੱਤਾ। ਪਤੀ ਦੇਵ ਨੂੰ ਹੋਸ਼ ਫੇਰ ਵੀ ਨਾ ਆਈ। ਉਸ ਪਿਛੋਂ ਉਸ ਨੇ ਪਤਨੀ ਦੀ ਲਾਸ਼ ਨਾਲ ਕੁਕਰਮ ਕੀਤਾ। ਆਪਣੀ ਹੀ ਪਤਨੀ ਜਿਹੜੀ ਉਸ ਦੇ ਦੋ ਬਚਿੱਆਂ ਦੀ ਮਾਂ ਵੀ ਸੀ ਉਸਦੀ ਲਾਸ਼ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ..! ਇੰਜ ਤਾਂ ਜਾਨਵਰ ਵੀ ਨਹੀਂ ਕਰਦੇ! ਇਸ ਸਭਿਆ ਕਹਾਂਉਂਦੀ ਦੁਨੀਆਂ ਵਿਚ ਜਾਨਵਰਾਂ ਤੋਂ ਵੀ ਭੈੜੇ ਲੋਕ ਅਜਿਹਾ ਕਿਉਂ ਕਰਦੇ ਹਨ..? ਇਹ ਇਕ ਮਨੋਵਿਗਿਆਨਕ ਅਤੇ ਅਹਿਮ ਸਵਾਲ ਹੈ।
ਸ਼ਾਇਦ ਹੀ ਦੁਨੀਆਂ ਦਾ ਕੋਈ ਅਜਿਹਾ ਦੇਸ਼, ਸ਼ਹਿਰ, ਕਸਬਾ ਜਾਂ ਪਿੰਡ ਹੋਵੇਗਾ ਜਿੱਥੇ ਇਹੋ ਜਿਹੇ ਘਿਨਾਉਣੇ ਅਪਰਾਧ ਮਰਦਾਂ ਨੇ ਔਰਤਾਂ ਤੇ ਨਾ ਕੀਤੇ ਹੋਣ। ਅਜਿਹੇ ਅਪਰਾਧਾਂ ਨੂੰ ਰੋਕਣ ਲਈ ਭਾਵੇਂ ਕਾਨੂੰਨ ਤਾਂ ਬਣਾਏ ਗਏ ਪਰ ਉਹ ਇਹਨਾਂ ਅਪਰਾਧਾਂ ਨੂੰ ਰੋਕ ਨਹੀਂ ਸਕੇ।ਆਂਕੜਿਆਂ ਅਨੁਸਾਰ ਅਜਿਹੇ ਅਪਰਾਧ ਦੁਨੀਆਂ ਵਿਚ ਵਧੇ ਹਨ, ਘਟੇ ਨਹੀਂ।ਜਾਂ ਕਹਿ ਲਓ ਕਿ ਜਾਗਰੂਕਤਾ ਵਧਣ ਨਾਲ ਕੁਝ ਫਰਕ ਪਿਆ ਹੈ ਇਸ ਲਈ ਇਹਨਾਂ ਦਾ ਪਤਾ ਹੁਣ ਲੱਗ ਜਾਂਦਾ ਹੈ ਪਹਿਲਾਂ ਨਹੀਂ ਸੀ ਲਗਦਾ, ਬੇਸ਼ਕ ਅਪਰਾਧ ਹੁੰਦੇ ਰਹਿੰਦੇ ਸਨ।ਇਹਨਾਂ ਜ਼ੁਲਮਾਂ ਦੇ ਇਤਿਹਾਸਕ ਆਕੜਿਆਂ ਅਨੁਸਾਰ ੮੫% ਔਰਤਾਂ ਇਹਨਾਂ ਦਾ ਸ਼ਿਕਾਰ ਹੁੰਦੀਆਂ ਹਨ।ਇਹਨਾਂ ਜ਼ੁਲਮਾਂ ਦਾ ਸ਼ਿਕਾਰ ਹੋਈਆਂ ਔਰਤਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।ਛੋਟੀ ਤੋਂ ਛੋਟੀ ਉਮਰ ਦੀਆਂ ਬੱਚੀਆਂ, ਜਵਾਨ, ਬੁੱਢੀਆਂ, ਨੌਕਰੀ ਪੇਸ਼ਾ, ਵਿਆਹੀਆਂ, ਕਵਾਰੀਆਂ, ਗਰੀਬ, ਅਮੀਰ; ਹਰ ਤਬਕੇ ਦੀਆਂ ਔਰਤਾਂ'ਤੇ ਇਹ ਜ਼ੁਲਮ ਮਰਦ ਕਰਦੇ ਰਹੇ ਅਤੇ ਅੱਜ ਵੀ ਕਰ ਰਹੇ ਹਨ।ਭਾਰਤ ਵਿਚ ਧਾੜਵੀ ਆ ਆ ਕੇ ਧਨ ਦੌਲਤ ਦੇ ਨਾਲ ਨਾਲ ਔਰਤਾਂ ਨੂੰ ਵੀ ਆਪਣੀ ਲੁੱਟ ਦਾ ਸ਼ਿਕਾਰ ਬਣਾ ਕੇ ਲਿਜਾਂਦੇ ਰਹੇ।ਇਕ ਅਮੀਰਜ਼ਾਦੇ ਵੱਲੋਂ ਆਪਣੀ ਹਰਮ ਵਿਚ ਅਨੇਕਾਂ ਔਰਤਾਂ ਰੱਖਣ ਦਾ ਮਤਲਬ ਇਹੋ ਸੀ ਕਿ ਔਰਤ ਮਰਦ ਦੇ ਸ਼ੋਸ਼ਣ ਦਾ ਸ਼ਿਕਾਰ ਬਣ ਚੁੱਕੀ ਸੀ।
ਸਮਾਜ ਵਿਚ ਇਹ ਜ਼ੁਲਮ ਆਰਥਿਕਤਾ ਅਤੇ ਸਮਾਜੀ ਸਭਿਆਚਾਰ ਦੇ ਤਾਣੇ ਬਾਣੇ ਤੇ ਬੜਾ ਵੱਡਾ ਤੇ ਭੈੜਾ ਅਸਰ ਕਰਦੇ ਨੇ।ਜਿੰਨ੍ਹਾਂ ਘਰਾਂ ਵਿਚ ਅਜਿਹੇ ਅਤਿਆਚਾਰ ਔਰਤਾਂ'ਤੇ ਕੀਤੇ ਜਾਂਦੇ ਨੇ ਉਹਨਾਂ ਪਰਿਵਾਰਾਂ ਦੇ ਬੱਚਿਆਂ ਦੀ ਸੂਖ਼ਮ ਮਾਨਸਿਕਤਾ ਜ਼ਖ਼ਮੀ ਹੋ ਕੇ ਕਿਵੇਂ ਤਾਰ ਤਾਰ ਹੋ ਜਾਂਦੀ ਹੈ, ਇਸ ਨੂੰ ਜਾਨਣਾ ਜ਼ਰੂਰੀ ਹੈ।ਘਰ ਵਿਚ ਆਪਣੇ ਹੀ ਨੇੜਲੇ ਰਿਸ਼ਤੇਦਾਰਾਂ ਤੇ ਆਪਣਿਆਂ ਵੱਲੋਂ ਹੀ ਕੀਤੇ ਜਾਂਦੇ ਜ਼ੁਲਮ ਦੇਖਣੇ ਇਕ ਬੱਚੇ ਦੀ ਮਾਨਸਿਕਤਾ ਤੇ ਕੀ ਅਸਰ ਕਰਦੇ ਹੋਣਗੇ? ਇਹ ਬੱਚਿਆਂ ਲਈ ਅਸਹਿ ਹੀ ਨਹੀਂ ਸਾਬਤ ਹੁੰਦੇ, ਸਗੋਂ ਉਹ ਵੱਡੇ ਹੋ ਕੇ ਮਾਨਸਿਕ ਤੌਰ ਤੇ ਬਦਲੇ ਲੈਣ ਲਈ ਅੱਗੋਂ ਆਪਣੇ ਹੀ ਬੱਚਿਆਂ ਅਤੇ ਪਰਿਵਾਰ ਨਾਲ ਬਦਸਲੂਕੀ ਤੇ ਮਾਰ ਕੁੱਟ ਕਰਨ ਦੇ ਆਦੀ ਹੋ ਜਾਂਦੇ ਹਨ।ਸੰਸਾਰ ਦੇ ਮਨੋਵਿਗਿਆਨੀਆਂ ਨੇ ਖੋਜ ਕਰਕੇ ਇਹ ਗਲ ਸਾਬਤ ਕਰ ਦਿੱਤੀ ਹੈ।ਇਹ ਭੈੜਾ ਵਰਤਾਰਾ ਉਹਨਾਂ ਦੀ ਆਦਤ ਦਾ ਇਕ ਪੱਕਾ ਹਿੱਸਾ ਬਣ ਜਾਂਦਾ ਹੈ ਤੇ ਉਹ ਆਦਤ ਤੋਂ ਮਜਬੂਰ ਹੋ ਜਾਂਦੇ ਹਨ।ਬੱਚੇ ਤਣਾਅ ਅਤੇ ਫ਼ਿਕਰ ਦਾ ਸ਼ਿਕਾਰ ਹੋ ਜਾਂਦੇ ਹਨ। ਘਰ ਵਿਚ ਪੈਦਾ ਹੋਇਆ ਹਿੰਸਕ ਮਾਹੌਲ ਉਹਨਾਂ ਨੂੰ ਕੁੱਟ ਮਾਰ ਕਰਨ ਲਈ ਉਕਸਾਉਂਦਾ ਰਹਿੰਦਾ ਹੈ। ਆਪਣੀ ਹਰ ਗੱਲ ਮੰਨਵਾਉਣ ਲਈ ਉਹ ਕੁੱਟ-ਮਾਰ ਦਾ ਸਹਾਰਾ ਲੈਣ ਲੱਗ ਪੈਂਦੇ ਨੇ।ਇਹ ਸਿਲਸਿਲਾ ਘਰਾਂ ਵਿਚ ਪੀੜ੍ਹੀ ਦਰ ਪੀੜ੍ਹੀ ਚਲਦਾ ਰਹਿੰਦਾ ਹੈ।ਆਦਤਾਂ ਪੱਕ ਜਾਂਦੀਆਂ ਹਨ ਅਤੇ ਵਾਰਿਸ ਸ਼ਾਹ ਅਨੁਸਾਰ ਭਾਵੇਂ ਪੋਰੀਆਂ ਪੋਰੀਆਂ ਕੱਟ ਦਿਓ ਫੇਰ ਬਦਲਦੀਆਂ ਨਹੀਂ।
ਦੁਨੀਆਂ ਦੇ ਸਾਰੇ ਦੇਸ਼ਾਂ (ਭਾਰਤ ਸਮੇਤ) ਦੇ ਸਕੂਲਾਂ ਵਿਚ ਬੱਚੇ ਪਸਤੌਲਾਂ ਲੈ ਕੇ ਅਪਣੇ ਹੀ ਦੋਸਤਾਂ ਨੂੰ ਕਿਉਂ ਮਾਰਦੇ ਨੇ? ਇਸ ਦੇ ਪਛੋਕੜ ਵਿਚ ਸਭ ਤੋਂ ਵੱਧ ਜ਼ਿੰਮੇਦਾਰ ਜੇ ਕੋਈ ਕਾਰਨ ਹੋ ਸਕਦੇ ਹਨ ਤਾਂ ਉਹ ਘਰੇਲੂ ਤੇ ਸਕੂਲ਼ੀ ਮਾਹੌਲ ਹੀ ਹੋ ਸਕਦਾ ਹੈ। ਕਿਉਂਕਿ ਬਚਪਨ ਵਿਚ ਬੱਚਿਆਂ ਲਈ ਦੋ ਹੀ ਥਾਂਵਾਂ ਸੁਰੱਖਿਅਤ ਹੁੰਦੀਆਂ ਹਨ-ਘਰ ਜਾਂ ਸਕੂਲ।ਇਹਨਾਂ ਦੋਹਾਂ ਥਾਵਾਂ ਦੇ ਮਾਹੌਲ ਦਾ ਅਸਰ ਹੀ ਬੱਚੇ ਦਾ ਸੂਖ਼ਮ ਦਿਮਾਗ ਕਬੂਲਦਾ ਰਹਿੰਦਾ ਹੈ।ਵੱਡੇ ਬੱਚਿਆਂ/ਜਵਾਨਾਂ ਵਿਚ ਅਜਿਹੀ ਹਿੰਸਕ ਪਰਵਿਰਤੀ ਦਾ ਅਸਰ ਅਸੀਂ ਕਾਲਜਾਂ ਵਿਚ ਅੱਜ ਕਲ੍ਹ ਹੋ ਰਹੀ ਰੈਗਿੰਗ (ਭੈੜੀ ਛੇੜਖਾਨੀ) ਦੇ ਰੂਪ ਵਿਚ ਦੇਖ ਸਕਦੇ ਹਾਂ।ਰੈਗਿੰਗ ਵਿਚ ਕਈ ਬੱਚਿਆਂ ਦੀ ਜਾਨ ਵੀ ਜਾ ਚੁੱਕੀ ਹੈ।ਹਿਮਾਚਲ ਪਰਦੇਸ਼ ਦੇ ਇਕ ਕਾਲਜ ਵਿਚ ਰੈਗਿੰਗ ਕਰਕੇ ਇਕ ਸੁਹਣੇ ਮੁੰਡੇ ਦੀ ਜਾਨ ਚਲੀ ਗਈ।ਸੁਪਰੀਮ ਕੋਰਟ ਦੇ ਇਕ ਪੈਨਲ ਨੇ ਕਿਹਾ ਹੈ ਕਿ ਰੈਗਿੰਗ ਦੇ ਸਿੱਧੇ ਕਾਰਨ ਨਸ਼ਿਆਂ ਨਾਲ ਵੀ ਜਾ ਜੁੜਦੇ ਹਨ। ਸੁਪਰੀਮ ਕੋਰਟ ਦੇ ਰੈਗਿੰਗ ਖਿਲਾਫ਼ ਫ਼ੈਸਲਿਆਂ ਦਾ ਇਸ ਹਿੰਸਾ ਤੇ ਅਜੇ ਤਕ ਕੋਈ ਅਸਰ ਹੋਇਆ ਨਜ਼ਰ ਨਹੀਂ ਆਉਂਦਾ। ਰੈਗਿੰਗ ਅੱਜ ਵੀ ਜਾਰੀ ਹੈ। ਦੱਖਣੀ ਭਾਰਤ ਦੇ ਇਕ ਕਾਲਜ ਵਿਚ ਇਕ ਬੱਚੇ ਨੂੰ ਰੈਗਿੰਗ ਕਰਕੇ ਏਨਾ ਮਾਰਿਆ ਕਿ ਉਸ ਦੀਆਂ ਅੱਖਾਂ ਦੀ ਰੋਸ਼ਨੀ ਹੀ ਚਲੀ ਗਈ।ਉਤੋਂ ਬਲਦੀ'ਤੇ ਤੇਲ ਪਾਉਣ ਦਾ ਕੰਮ ਅਜ ਕਲ ਚੋਣਾਂ ਦੇ ਗਰਮ ਮਾਹੌਲ ਸਮੇਂ ਸਾਡੇ ਸਿਆਸਤਦਾਨ ਬੜੀ ਬਖੂਬੀ ਨਾਲ ਕਰ ਰਹੇ ਹਨ।ਵੱਡੇ ਵੱਡੇ ਲੀਡਰ ਇਕ ਦੂਜੇ ਨੂੰ ਸਿਰਫ਼ ਗੰਦੀਆਂ ਗਾਲ੍ਹਾਂ ਨਹੀਂ ਕੱਢਦੇ, ਪਰ ਉਸ ਹੱਦ ਤੱਕ ਪਹੁੰਚਣ ਲਈ ਕਸਰ ਫੇਰ ਵੀ ਕੋਈ ਨਹੀਂ ਰਹਿਣ ਦਿੱਤੀ ਜਾਂਦੀ। ਲੀਡਰਾਂ ਦੇ ਬਿਆਨ ਸੁਣ ਕੇ ਤਾਂ ਅੱਜ ਕਲ ਆਮ ਆਦਮੀ ਨੂੰ ਵੀ ਸ਼ਰਮ ਆ ਜਾਂਦੀ ਹੈ। ਪਰ ਅਸਰ ਤਾਂ ਉਹਨਾਂ ਦੀਆਂ ਤਕਰੀਰਾਂ ਦਾ ਲੋਕਾਂ'ਤੇ ਹੁੰਦਾ ਹੀ ਹੈ। ਉਹ ਵੀ ਕੋਈ ਚੰਗਾ ਤਾਂ ਹੁੰਦਾ ਨਹੀਂ।ਟੀ.ਵੀ. ਚੈਨਲਾਂ'ਤੇ ਇਕ ਪਾਰਟੀ ਦੇ ਲੋਕ ਦੂਜੀ ਪਾਰਟੀ'ਤੇ ਚਿੱਕੜ ਸੁੱਟਦੇ ਹਰ ਰੋਜ਼ ਦੇਖੇ ਜਾ ਸਕਦੇ ਹਨ।ਇਹੋ ਜਿਹੇ ਲੋਕ ਭਾਰਤ ਦੇ ਨਾਗਰਿਕਾਂ ਦੀਆਂ ਵੋਟਾਂ ਲੈ ਕੇ ਜੇ ਜਿੱਤ ਵੀ ਗਏ ਤਾਂ ਜਿਹੋ ਜਿਹੀ ਬੋਲੀ ਉਹ ਅੱਜ ਬੋਲ ਰਹੇ ਨੇ, ਓਹੋ ਜਿਹੇ ਹੀ ਕੰਮ ਉਹ ਕਲ੍ਹ ਨੂੰ ਪਾਰਲੀਮੈਂਟ ਵਿਚ ਜਾ ਕੇ ਕਰਨਗੇ ਜਿਸ ਨੂੰ ਦੇਖ ਕੇ ਅਸਰ ਘਰਾਂ ਦੇ ਅੰਦਰ ਤਕ ਪਹੁੰਚਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ। ਕਹਿਣ ਦਾ ਮਤਲਬ ਇਹੋ ਕਿ ਇਹ ਬੰਦੇ ਦਾ ਆਲੇ ਦੁਆਲੇ ਦਾ ਮਾਹੌਲ ਹੀ ਹੁੰਦਾ ਹੈ ਜਿਹੜਾ ਸਮੁੱਚੇ ਭਾਈਚਾਰੇ, ਉਸ ਸਮਾਜ, ਤਬਕੇ , ਘਰੇਲੂ ਮਾਹੌਲ ਅਤੇ ਦੇਸ਼ ਦੀ ਤਸਵੀਰ ਦੁਨੀਆਂ ਦੇ ਲੋਕਾਂ ਦੀਆਂ ਨਜ਼ਰਾਂ ਵਿਚ ਬਣਾਉਂਦਾ ਜਾਂ ਵਿਗਾੜਦਾ ਹੈ।
ਕੋਈ ਕਹਿੰਦਾ ਹੈ ਕਿ ਭਾਰਤ ਦਾ ਕਾਲਾ ਧਨ ਜਿਹੜਾ ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਪਿਆ ਹੈ ਉਹ ਵਾਪਸ ਲੈ ਕੇ ਆਓ। ਹੋਰ ਤਾਂ ਹੋਰ ਬਾਬਾ ਰਾਮ ਦੇਵ ਵਰਗੇ ਯੋਗ ਗੁਰੂ ਵੀ ਇਹਨਾਂ ਚੱਕਰਾਂ ਵਿਚ ਪੈ ਕੇ ਲੈਕਚਰ ਦੇਂਦੇ ਫਿਰ ਰਹੇ ਨੇ ਕਿ ਐਨੇ ਹਜ਼ਾਰ/ਲੱਖ ਕਰੋੜ ਰੁਪਿਆ ਦੇਸ਼ ਦੇ ਨਾਗਰਿਕਾਂ ਨੂੰ ਮਿਲੇਗਾ। ਉਸ ਨੇ ਇਸ ਦਾ ਹੱਲ ਵੀ ਇਕ ਸਿਆਸੀ ਪਾਰਟੀ ਖੜ੍ਹੀ ਕਰਕੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਲੱਭਣ ਦੇ ਦਾਵੇ ਕੀਤੇ ਨੇ।ਲੋਕਾਂ ਨੂੰ ਮਾਇਆ ਤੋਂ ਦੂਰ ਰਹਿਣ ਲਈ ਮੱਤਾਂ ਦੇਣ ਵਾਲੇ ਦੇਖੋ ਕਿਵੇਂ ਲੋਕਾਂ ਨੂੰ ਮਾਇਆ ਪਿੱਛੇ ਲਾਉਣ ਲਈ ਜ਼ੋਰ ਲਾਈ ਜਾ ਰਹੇ ਨੇ! ਕੀ ਇਹਨਾਂ ਨੂੰ ਸਿਰਫ਼ ਪੈਸਾ ਹੀ ਨਜ਼ਰ ਆਉਂਦਾ ਹੈ, ਉਹ ਗਰੀਬ ਲੋਕ ਨਜ਼ਰ ਨਹੀਂ ਆਉਂਦੇ ਜਿੰਨਾਂ ਕੋਲ ਖਾਣ ਨੂੰ ਇਕ ਵੇਲੇ ਦੀ ਰੋਟੀ ਵੀ ਨਹੀਂ? ਜਿਨ੍ਹਾਂ ਤੋਂ ਵੋਟਾਂ ਮੰਗ ਕੇ ਇਹ ਜਿੱਤਣਾ ਚਾਹੁੰਦੇ ਹਨ, ਉਹਨਾਂ ਦੀ ਗੱਲ ਕਰਦਿਆਂ, ਇਹਨਾਂ ਨੂੰ ਹੁਣ ਵੀ ਸ਼ਰਮ ਕਿਉਂ ਆਉਂਦੀ ਹੈ? ਉਹ ਗਰੀਬੀ ਕਿਵੇਂ ਹਟਾ ਲੈਣਗੇ ਜਿਹੜੇ ਗਰੀਬੀ ਦੀ ਗੱਲ ਕਰਨਾ ਵੀ ਪਸੰਦ ਨਹੀਂ ਕਰਦੇ? ਇਹ ਉਹ ਦੇਸ਼ ਹੈ ਜਿੱਥੇ ਲੋਕ ਪੱਛਮੀ ਦੇਸ਼ਾਂ ਤੋਂ ਮਨ ਦੀ ਸ਼ਾਂਤੀ ਲੱਭਣ ਆਉਂਦੇ ਨੇ। ਪਰ ਏਧਰ ਇਹਨਾਂ ਪੂਰਬੀ ਦੇਸ਼ਾਂ ਵਿਚ ਹਾਲ ਇਹ ਹੈ ਕਿ ਪਾਕਿਸਤਾਨ ਵਿਚ ਰੋਜ਼ ਬੰਬ ਫਟ ਰਹੇ ਹਨ, ਤਾਲਿਬਾਨ ਇਸਲਾਮ ਦੇ ਨਾਂ'ਤੇ ਇਨਸਾਨੀਅਤ ਦਾ ਘਾਣ ਕਰੀ ਜਾ ਰਿਹੈ। ਕਲ੍ਹ ਓਥੇ ਕੀ ਹੋਵੇਗਾ ਪਤਾ ਨਹੀਂ।ਬੰਗਲਾ ਦੇਸ਼ ਤੇ ਸ੍ਰੀ ਲੰਕਾ ਵਿਚ ਵੀ ਹਿੰਸਾ ਫੈਲੀ ਹੋਈ ਹੈ।ਇਸ ਹਿੰਸਾ ਦੇ ਕਾਰਨ ਕਿਧਰੇ ਡੂੰਘੀ ਥਾਂ ਪਏ ਹੋਏ ਨੇ ਜਿੰਨ੍ਹਾਂ ਨੂੰ ਲੱਭਣਾ ਤੇ ਉਹਨਾਂ ਤੇ ਵਿਚਾਰ ਕਰਨੀ ਜ਼ਰੂਰੀ ਹੈ।
ਜਿਵੇਂ ਹਿੰਸਾ ਦਾ ਸ਼ਿਕਾਰ ਹੋਈਆਂ ਔਰਤਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਓਸੇ ਤਰ੍ਹਾਂ ਹੀ ਮਾਰ-ਕੁੱਟ ਕਰਨ ਵਾਲੇ ਜ਼ਾਲਮ ਮਰਦਾਂ ਬਾਰੇ ਵੀ ਕੁਝ ਕਹਿਣਾ, ਓਨਾ ਹੀ ਮੁਸ਼ਕਲ ਹੈ। ਇਹ ਮਰਦ ਦੁਨੀਆ ਦੇ ਹਰ ਸਮਾਜ ਵਿਚ ਮੌਜੂਦ ਹਨ।ਗੁਆਂਢੀਆਂ ਜਾਂ ਮੁਹੱਲੇ ਵਾਲਿਆਂ ਨੂੰ ਇਹ ਲੋਕ ਚੁੱਪ-ਚੁਪੀਤੇ, ਆਪਣੇ ਪਰਿਵਾਰ ਦਾ ਖਿਆਲ ਰੱਖਣ ਵਾਲੇ ਤੇ ਆਪਣੇ ਬੱਚਿਆਂ ਨੂੰ ਪਿਆਰ ਕਰਨ ਵਾਲੇ, ਬਾਹਰੋਂ ਭਾਵੇਂ ਲਗਦੇ ਹੋਣ, ਪਰ ਅੰਦਰ ਇਹਨਾਂ ਦੇ ਕੀ ਹੈ ਕਿਸੇ ਨੂੰ ਨਹੀਂ ਪਤਾ।ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹੋ ਜਿਹੇ ਮਰਦ ਆਪਣੇ ਬਾਰੇ ਕੋਈ ਚੰਗੀ ਰਾਏ ਨਹੀਂ ਰਖਦੇ। ਕੋਈ ਅਜਿਹਾ ਮਰਦ ਜਦੋਂ ਨਸ਼ੇ ਵਿਚ ਘਰੇ ਆ ਕੇ ਪਤਨੀ ਤੇ ਬੱਚਿਆਂ ਦੀ ਮਾਰ-ਕੁੱਟ ਕਰਦਾ ਹੈ ਤਾਂ ਦੂਜੇ ਦਿਨ ਉਹ ਪਹਿਲੇ ਦਿਨ ਦੀਆਂ ਕਰਤੂਤਾਂ ਤੇ ਇਹ ਕਹਿ ਕੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦਾ ਹੈ ਕਿ 'ਮੈਂ ਤਾਂ ਨਸ਼ੇ ਵਿਚ ਸਾਂ, ਮੈਨੂੰ ਨਹੀਂ ਪਤਾ ਮੈਂ ਕੀ ਕਰ ਰਿਹਾ ਸਾਂ।ਤੁਸੀਂ ਮੈਨੂੰ ਹੱਥ ਚੁਕਣ ਲਈ ਮਜਬੂਰ ਕਰ ਦਿੱਤਾ ਸੀ' ਬਜਾਏ ਆਪਣਾ ਦੋਸ਼ ਮੰਨਣ ਦੇ ਉਹ ਨਸ਼ੇ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ, ਜਾਂ ਘਰਦਿਆਂ ਨੂੰ। ਕੁਝ ਕੁ ਤਾਂ ਇਸ ਤੋਂ ਵੀ ਦੋ ਕਦਮ ਇਹ ਕਹਿ ਕੇ ਅੱਗੇ ਵਧ ਜਾਂਦੇ ਹਨ ਕਿ ਝਗੜਾ ਤਾਂ ਪਹਿਲਾਂ ਘਰ ਵਿਚ ਦੂਜਿਆਂ ਵੱਲੋਂੇ ਸ਼ੁਰੂ ਕੀਤਾ ਗਿਆ ਸੀ, ਜਿਸ ਦੀ ਸਜ਼ਾ ਉਸ ਨੇ ਉਹਨਾਂ ਨੂੰ ਦਿੱਤੀ ਹੈ,ਕਿਉਂਕਿ ਉਹ ਘਰ ਦਾ ਮਾਲਕ ਜੋ ਹੈ। ਉਸ ਦੀ ਆਪਣੀ ਗਲਤੀ ਲਈ ਨਸ਼ਾ ਜਾਂ ਕੁੱਟ ਖਾਣ ਵਾਲੇ ਹੀ ਜ਼ਿੰਮੇਦਾਰ ਬਣ ਜਾਂਦੇ ਹਨ। ਅਜਿਹੀਆਂ ਘਟਨਾਵਾਂ ਪਿੱਛੋਂ ਘਰ ਵਿਚ ਅਕਸਰ ਇਹ ਸੋਚ ਉੱਭਰ ਆਉਂਦੀ ਹੈ ਕਿ ਫੇਰ ਮੁੜ ਕੇ ਅਜਿਹੀਆਂ ਹਿੰਸਕ ਘਟਨਾਵਾਂ ਨਹੀਂ ਹੋਣਗੀਆਂ। 'ਰਾਤ ਗਈ ਬਾਤ ਗਈ' ਵਾਲੀ ਗੱਲ ਬਣ ਜਾਂਦੀ ਹੈ।ਪਰ ਬਿਨਾਂ ਸਮਝਦਾਰੀ ਅਤੇ ਜ਼ਿੰਮੇਦਾਰੀ ਦੇ ਅਹਿਸਾਸ ਤੋਂ, ਅਜਿਹੀ ਸੋਚ ਠੀਕ ਨਹੀਂ ਹੁੰਦੀ। ਉਸ ਪਿੱਛੋਂ ਤਾਂ ਸਗੋਂ ਹਿੰਸਕ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਕੁੱਟ ਮਾਰ ਕਰਨ ਵਾਲਾ ਆਪਣੀ ਮਾਰ-ਕੁੱਟ ਦੀ ਹੱਦ ਨੂੰ ਹਰ ਵਾਰੀ ਥੋੜਾ ਜਿਹਾ ਹੋਰ ਅੱਗੇ, ਹਰ ਵਾਰੀ ਵਧਾਉਂਦਾ ਰਹਿੰਦਾ ਹੈ। ਭੈੜਾ ਸਿਲਸਿਲਾ ਜਾਰੀ ਰਹਿੰਦਾ ਹੈ।ਘਰ ਦੇ ਜੀਅ ਚੁੱਪ ਰਹਿੰਦੇ ਰਹਿੰਦੇ ਚੁੱਪ ਰਹਿਣਾ ਸਿੱਖ ਜਾਂਦੇ ਨੇ।ਕੁਝ ਵੀ ਹੋਵੇ ਘਰੇਲੂ ਹਿੰਸਾ ਦੇ ਕਾਰਨ ਸਿੱਧੇ ਨਸ਼ਿਆਂ ਨਾਲ ਵੀ ਜਾ ਜੁੜਦੇ ਹਨ।
ਇਹ ਸਵਾਲ ਵੀ ਅਕਸਰ ਸਾਹਮਣੇ ਆ ਖੜੋਂਦਾ ਹੈ ਕਿ ਆਖਰ ਕੋਈ ਵੀ ਔਰਤ, ਕਿਉਂ ਕੁੱਟ ਖਾਣ ਲਈ ਮਜਬੂਰ ਹੋ ਜਾਂਦੀ ਹੈ? ਉਹ ਅੱਗੋਂ ਕੁਝ ਕਹਿੰਦੀ/ਕਰਦੀ ਕਿਉਂ ਨਹੀਂ, ਜਾਂ ਆਪਣੇ ਪਤੀ ਨੂੰ ਛੱਡ ਕੇ ਕਿਉਂ ਨਹੀਂ ਚਲੀ ਜਾਂਦੀ? ਇਸ ਦੇ ਕਾਰਨ ਜਾਨਣੇ ਵੀ ਜ਼ਰੂਰੀ ਹਨ।ਕਈ ਅਜਿਹੇ ਕਾਰਨ ਹਨ ਜਿਸ ਕਰਕੇ ਹਿੰਸਕ ਰਿਸ਼ਤਿਆਂ ਨੂੰ ਲੋਕ ਕਬੂਲ ਕਰ ਲੈਂਦੇ ਹਨ। ਜਿਵੇਂ ਕੋਈ ਕਿਸੇ ਨੂੰ ਬੇਹੱਦ ਪਿਆਰ ਕਰਦਾ ਹੋਵੇ, ਡਰਦਾ ਹੋਵੇ (ਡਰ ਕਿਸੇ ਵੀ ਗੱਲ ਦਾ ਹੋ ਸਕਦਾ ਹੈ), ਆਤਮ ਸਨਮਾਨ ਜਾਂ ਘੁਮੰਡ ਕਹਿ ਲਓ, ਉਸ ਕਰਕੇ ਵੀ, ਦੂਜੇ ਪ੍ਰਤੀ ਵਫ਼ਾਦਾਰੀ, ਪਸ਼ੇਮਾਨੀ, ਬੱਚਿਆਂ ਦੇ ਭਵਿੱਖ ਦੀ ਖਾਤਰ, ਇਸ ਤੋਂ ਇਲਾਵਾ(ਕੋਈ ਹੋਰ ਰਾਹ ਵੀ ਨੇ) ਉਸ ਦੀ ਜਾਣਕਾਰੀ ਤੋਂ ਅਣਜਾਣ ਹੋਣਾ, ਹੀਣ ਭਾਵਨਾ ਜਾਂ ਇਹਨਾਂ ਕਾਰਨਾਂ ਦੇ ਰਲੇ ਮਿਲੇ ਅਸਰਾਂ ਕਰਕੇ ਹੀ ਮਜਬੂਰੀਆਂ ਬਣ ਖੜੋਂਦੀਆਂ ਹਨ।ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਔਰਤ ਅਕਸਰ ਇਹ ਸੋਚਦੀ ਰਹਿੰਦੀ ਹੈ ਕਿ ਮਰਦ ਬਦਲ ਜਾਵੇਗਾ, ਪਰ ਅਜਿਹਾ ਹੁੰਦਾ ਨਹੀਂ। ਕਈ ਔਰਤਾਂ ਤਾਂ ਸਾਰੀ ਉਮਰ ਉਸ ਦਮਘੋਟੂ ਮਾਹੌਲ ਵਿਚ ਆਪਣੇ ਜੀਵਨ ਨੂੰ ਕਿਸਮਤ ਦੀ ਦਾਤ ਸਮਝ ਕੇ ਮੌਤ ਨੂੰ ਨੇੜੇ ਕਰਦੀਆਂ ਰਹਿੰਦੀਆਂ ਹਨ। ਪਿੰਡਾਂ ਵਿਚ ਦਕੀਆਨੂਸੀ ਘਰਾਂ ਵਿਚ ਜੇ ਕਿਸੇ ਕੁੜੀ ਦੇ ਸਿਰ ਤੋਂ ਚੁੰਨੀ ਵੀ ਲਹਿ ਜਾਵੇ ਤਾਂ ਉਸ ਬੇਕਸੂਰ ਨੂੰ ਮਾਰ ਪੈ ਜਾਂਦੀ ਹੈ।ਮੁੰਡਾ ਭਾਵੇਂ ਨੰਗਾ ਤੁਰਿਆ ਫਿਰੇ ਉਸ ਨੂੰ ਕੋਈ ਕੁਝ ਨਹੀਂ ਕਹਿੰਦਾ, ਸਗੋਂ ਉਹਦਾ ਨੰਗੇਜ ਦੇਖ ਦੇਖ ਘਰ ਵਾਲੇ ਫ਼ਖ਼ਰ ਨਾਲ ਹਸਦੇ ਦੇਖੇ ਜਾ ਸਕਦੇ ਹਨ।ਤਾਲਿਬਾਨੀਆਂ ਨੇ ਤਾਂ ਇਹਨਾਂ ਮਾਮਲਿਆਂ ਵਿਚ ਅੱਤ ਚੁੱਕੀ ਹੋਈ ਹੈ। ਇਸ ਦੇ ਸਾਹਮਣੇ ਔਰਤਾਂ ਲਈ ਹੱਕ ਬਰਾਬਰੀ ਦੇ ਸਾਰੇ ਦਾਅਵੇ ਝੂਠੇ ਨਜ਼ਰ ਆਉਂਦੇ ਨੇ! ਏਨੇ ਜ਼ੁਲਮ, ਏਨੀ ਕਰੂਰਤਾ ਕਿਉਂ ਹੈ? ਕੋਈ ਹੈ ਜਵਾਬ..?
ਹੋਰ ਵੀ ਕਾਰਨ ਹਨ ਜਿਨ੍ਹਾਂ ਕਰਕੇ ਔਰਤਾਂ ਮਜਬੂਰ ਕੀਤੀਆਂ/ਹੋ ਜਾਂਦੀਆਂ ਹਨ।ਛੋਟੇ ਬੱਚਿਆਂ ਦੀਆਂ ਮਾਵਾਂ, ਮਮਤਾ ਵੱਸ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਮਰਦਾਂ'ਤੇ ਨਿਰਭਰ ਕਰਦੀਆਂ ਹਨ।ਬੱਚਿਆਂ ਨੂੰ ਸਾਂਭਣ ਲਈ ਉਹ ਘਰ ਦੀਆਂ ਚਾਰ ਕੰਧਾਂ ਦੀ ਕੈਦ ਵੀ ਹੱਸ ਕੇ ਕਬੂਲ ਕਰ ਲੈਂਦੀ ਹੈ। ਬੱਚਿਆਂ ਦੀ ਖਾਤਰ ਉਹ ਜ਼ੁਲਮ ਸਹਿਣ ਲਈ ਤਿਆਰ ਹੋ ਜਾਂਦੀ ਹੈ, ਜਿਹੜੇ ਪਹਿਲਾਂ ਡਾਂਟ-ਡਪਟ ਤੋਂ ਸ਼ੁਰੂ ਹੁੰਦੇ ਹਨ ਪਰ ਮਗਰੋਂ ਜਾ ਕੇ ਕੁੱਟ-ਮਾਰ ਤੋਂ ਵੀ ਅੱਗੇ ਨਿਕਲ ਜਾਂਦੇ ਹਨ। ਜਿਹੜੀਆਂ ਔਰਤਾਂ ਨੌਕਰੀ ਕਰ ਸਕਦੀਆਂ ਹਨ ਉਹ ਫੇਰ ਵੀ ਅਜਿਹਾ ਕਦਮ ਚੱਕਣ ਲਈ ਸੋਚ ਸਕਦੀਆਂ ਹਨ ਕਿ ਜੇ ਉਹ ਆਪਣੇ ਬੱਚੇ ਦੀ ਪਰਵਰਿਸ਼ ਕਰਨ ਲਾਇਕ ਹਨ ਤਾਂ ਜ਼ੁਲਮ ਸਹਿਣਾ ਮਜਬੂਰੀ ਨਹੀਂ ਹੋ ਸਕਦੀ।ਪਰ ਇੱਕਲੀਆਂ ਔਰਤਾਂ ਦਾ ਅਜਿਹੇ ਸਮਾਜ ਵਿਚ ਰਹਿ ਸਕਣਾ ਵੀ ਆਪਣੇ ਆਪ ਵਿਚ ਇਕ ਵੱਡੀ ਸੱਮਸਿਆ ਬਣੀ ਹੋਈ ਹੈ। ਕਈ ਔਰਤਾਂ ਨੂੰ ਇਹ ਗੱਲ ਮੰਨਦਿਆਂ ਸ਼ਰਮ ਆਉਂਦੀ ਹੈ ਕਿ ਉਹ ਆਪਣੇ ਪਤੀ ਤੋਂ ਕੁੱਟ ਖਾਂਦੀਆਂ ਹਨ।ਜਾਂ ਉਹ ਇਹ ਵੀ ਨਹੀਂ ਕਹਿ ਸਕਦੀਆਂ ਕਿ ਉਹਨਾਂ ਨੇ ਕਿਸੇ ਗਲਤ ਮਰਦ ਨਾਲ ਵਿਆਹ ਕਰਵਾ ਲਿਆ ਹੈ।ਮਰਦ ਸਮਾਜ ਨੇ ਔਰਤ ਲਈ ਲਗਦਾ ਹੈ ਸਾਰੇ ਬੂਹੇ ਬੰਦ ਕਰਨ ਦੇ ਪੱਕੇ ਇੰਤਜ਼ਾਮ ਕੀਤੇ ਹੋਏ ਹਨ। ਸਮਾਜਿਕ ਕਦਰਾਂ ਕੀਮਤਾਂ, ਧਾਰਮਿਕ ਪਰੰਪਰਾਵਾਂ ਤੇ ਸਵੈ-ਸੋਚ, ਵੀ ਕੁਝ ਅਜਿਹੇ ਕਾਰਨ ਹਨ ਜਿੰਨ੍ਹਾਂ ਕਰਕੇ ਘਰੇਲੂ ਹਿੰਸਾ ਦੇ ਹੱਲ ਲੱਭਣੇ ਮੁਸ਼ਕਲ ਜਾਪਦੇ ਹਨ। ਕਈ ਤਾਂ ਮਰਦ ਦੇ ਲਾਰਿਆਂ ਪਿੱਛੇ ਲੱਗ ਕੇ ਹੀ ਸਾਰੀ ਉਮਰ ਗਾÿ ਲੈਂਦੀਆਂ ਹਨ, ਜਿਹੜਾ ਹਰ ਵਾਰੀ ਮਾਰ-ਕੁੱਟ ਕਰਕੇ ਹੱਥ ਜੋੜ ਕੇ ਮਾਫ਼ੀ ਮੰਗ ਕੇ ਸੁਧਰ ਜਾਣ ਦੀਆਂ ਸੌਂਹਾਂ ਖਾ ਕੇ ਵੀ ਨਹੀਂ ਬਦਲਦਾ। ਸ਼ਰਮ ਅਤੇ ਪਸ਼ੇਮਾਨੀ ਵੀ ਘਰਾਂ ਵਿਚ ਹੋ ਰਹੀ ਹਿੰਸਾ ਤੇ ਪੜਦੇ ਬਣ ਕੇ ਇਸ ਨੂੰ ਢੱਕੀ ਰਖਦੇ ਹਨ। ਇਹ ਇਕ ਵੱਡੀ ਸੱਚਾਈ ਹੈ।
ਅਖੀਰ ਸਭ ਤੋਂ ਵੱਡਾ ਇਕ ਹੋਰ ਕਾਰਨ ਵੀ ਹੈ ਜਿਹੜਾ ਔਰਤਾਂ ਨੂੰ ਹਿੰਸਕ ਰਿਸ਼ਤੇ ਕਬੂਲ ਕਰਨ ਲਈ ਮਜਬੂਰ ਕਰਦਾ ਹੈ।ਉਹ ਇਹ ਕਿ ਜਦੋਂ ਵੀ ਕੋਈ ਔਰਤ ਅਜਿਹੇ ਰਿਸ਼ਤੇ ਤੋੜ ਕੇ ਭੱਜਦੀ ਹੈ ਤਾਂ ਉਸ ਨੂੰ ਆਪਣਾ ਜੀਵਨ ਬਦ ਤੋਂ ਬਦਤਰ ਹੋਣ ਦਾ ਡਰ ਵੱਢ ਵੱਢ ਖਾਂਦਾ ਹੈ। ਉਸ ਦੇ ਨਾਲ ਜੁੜੇ ਰਿਸ਼ਤੇਦਾਰਾਂ ਦਾ ਰੱਵਈਆ ਹੀ ਬਦਲ ਜਾਂਦਾ ਹੈ।ਸਾਰੇ ਅੱਖਾਂ ਫੇਰਨ ਲੱਗ ਪੈਂਦੇ ਹਨ। ਮਾਪੇ ਕੁਮਾਪੇ ਬਣ ਜਾਂਦੇ ਹਨ।ਦੂਜੇ ਪਾਸੇ ਜੇ ਮਾਰ-ਕੁੱਟ ਕਰਨ ਵਾਲੇ ਭੈੜੇ ਮਰਦ ਨੂੰ ਇਹ ਸ਼ੱਕ ਪੈ ਜਾਵੇ ਕਿ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਜਾਵੇਗੀ ਤਾਂ ਉਹ ਸਮਾਂ ਔਰਤ ਲਈ ਸਭ ਤੋਂ ਖਤਰਨਾਕ ਸਾਬਤ ਇਸ ਲਈ ਹੁੰਦਾ ਹੈ ਕਿ ਉਹੋ ਜਿਹੇ ਮਰਦ ਆਪਣੀਆਂ ਪਤਨੀਆਂ ਦੀ ਕੁੱਟ ਮਾਰ ਵਿਚ ਹੋਰ ਵਾਧਾ ਕਰਨ ਲੱਗ ਪੈਂਦੇ ਹਨ। ਇਸ ਗੱਲ ਦਾ ਗੁੱਸਾ ਉਹਨਾਂ ਨੂੰ ਪਾਗਲਪਣ ਵਲ ਧੱਕਦਾ ਰਹਿੰਦਾ ਹੈ ਕਿ ਜੇ ਉਹ ਚਲੀ ਗਈ ਤਾਂ ਉਹ ਆਪਣੇ ਗੁੱਸੇ ਦਾ ਸ਼ਿਕਾਰ ਫੇਰ ਕਿਸ ਨੂੰ ਬਣਾਏਗਾ? ਇਹੋ ਜਿਹੇ ਮਰਦਾਂ ਨੂੰ ਮਰਦ ਅਖਵਾਉਣ ਦਾ ਕੀ ਹੱਕ ਹੈ? ਇਕ ਆਪਣੇ ਤੋਂ ਕਮਜ਼ੋਰ ਇਨਸਾਨ ਨੂੰ ਆਪਣੇ ਗੁੱਸੇ ਦਾ ਸ਼ਿਕਾਰ ਕੋਈ ਚੰਗਾ ਮਰਦ ਅਖਵਾਉਣ ਵਾਲਾ ਇਨਸਾਨ ਕਦੇ ਵੀ ਨਹੀਂ ਬਨਾਉਣਾ ਚਾਹੇਗਾ।ਇਹ ਗੱਲ ਵੀ ਨਹੀਂ ਕਿ ਹਰ ਘਰ ਵਿਚ ਮਰਦ ਹੀ ਔਰਤਾਂ'ਤੇ ਜ਼ੁਲਮ ਕਰਦੇ ਰਹਿੰਦੇ ਨੇ। ਅਸੀਂ ਜਾਣਦੇ ਹਾਂ ਕਿ ਨੂੰਹ ਸੱਸ ਦਾ ਰਿਸ਼ਤਾ ਜੇ ਬਦਨਾਮ ਹੈ ਤਾਂ ਉਸ ਦੇ ਕਾਰਨ ਵੀ ਨੇ। ਇਕ ਪਾਸੇ ਮਾਂ ਆਪਣੇ ਪੁੱਤਰ ਨੂੰ ਪੈਦਾ ਕਰਕੇ ਪਾਲ ਪੋਸ ਕੇ ਵੱਡਾ ਕਰਦੀ ਹੈ ਤਾਂ ਉਹ ਇਸ ਗੱਲ ਦੀ aਮੀਦ ਵੀ ਰਖਦੀ ਹੈ ਕਿ ਉਸ ਦਾ ਪੁੱਤਰ ਵੱਡਾ ਹੋ ਕੇ ਉਸ ਦਾ ਖਿਆਲ ਰੱਖੇਗਾ ਉਸ ਦੇ ਕਹਿਣੇ ਵਿਚ ਚੱਲੇਗਾ। ਦੂਜੇ ਪਾਸੇ ਜਦੋਂ ਪੁੱਤਰ ਦਾ ਵਿਆਹ ਹੋ ਜਾਂਦਾ ਹੈ ਤਾਂ ਉਸ ਨੇ ਬਾਕੀ ਸਾਰੀ ਉਮਰ ਆਪਣੀ ਜੀਵਨ ਸਾਥਣ ਨਾਲ ਵੀ ਆਪਣੇ ਪਰਿਵਾਰ ਦੀ ਪਰਵਰਿਸ਼ ਦੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਹੁੰਦੀਆਂ ਹਨ। ਜਿਹੜੇ ਘਰ ਵਿਚ ਲੋਕਾਂ ਨੂੰ ਆਪਣੇ ਰਿਸ਼ਤਿਆਂ ਦੀ ਪਛਾਣ ਦਾ ਅਹਿਸਾਸ ਹੋਵੇ ਉਹ ਇਕ ਕਦਮ ਅੱਗੇ ਹੋ ਕੇ ਇਕ ਦੂਜੇ ਨੂੰ ਪਿਆਰ ਕਰਨ ਲੱਗ ਪੈਂਦੇ ਹਨ। ਅਜਿਹੇ ਘਰਾਂ ਵਿਚ ਕਿਸੇ ਝਗੜੇ ਦੀ ਨੌਬਤ ਨਹੀਂ ਆਉਂਦੀ। ਪਰ ਜਿੱਥੇ ਲੋਕ ਆਪਣਾ ਹੱਕ ਜਮਾਉਣ ਲੱਗ ਪੈਣ ਓਥੇ ਗੜਬੜ ਹੋ ਜਾਂਦੀ ਹੈ। ਮਾਂ ਜਦੋਂ ਪੁੱਤਰ'ਤੇ ਆਪਣਾ ਹੱਕ ਜਮਾਂਉਂਦੀ ਹੈ ਤਾਂ ਪਤਨੀ ਨੂੰ ਵੀ ਖਤਰਾ ਖੜ੍ਹਾ ਹੋ ਜਾਂਦਾ ਹੈ।ਜਦੋਂ ਉਹ ਖਤਰੇ ਨੂੰ ਟਾਲਣ ਦੇ ਉਪਰਾਲੇ ਕਰਦੀ ਹੈ ਤਾਂ ਘਰ ਵਿਚ ਤਲਖ਼ੀਆਂ ਪੈਦਾ ਹੋ ਜਾਂਦੀਆਂ ਹਨ। ਨਾ ਸਿਰਫ਼ ਰਿਸ਼ਤਿਆਂ ਵਿਚ ਫ਼ਿਕ ਪੈਂਦੀ ਹੈ ਘਰ ਦਾ ਮਾਹੌਲ ਵੀ ਗÿ-ਘੋਟੂ ਹੋ ਜਾਂਦਾ ਹੈ। ਉਸ ਘਰ ਵਿਚ ਜੇ ਮਰਦ ਆਪਣੀ ਮਾਂ ਅਤੇ ਪਤਨੀ ਵਾਲੇ ਰਿਸ਼ਤਿਆਂ ਨੂੰ ਸਮਝ ਕੇ ਰਿਸ਼ਤਿਆਂ ਵਿਚ ਤਾਲ ਮੇਲ ਰੱਖਣ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਘਰ ਵਿਚ ਸੁਖ ਸ਼ਾਂਤੀ ਬਰਕਰਾਰ ਰਹਿੰਦੀ ਹੈ। ਜਿਉਂ ਹੀ ਉਹ ਕਿਸੇ ਇਕ ਪਾਸੇ ਵੱਲ ਝੁਕ ਕੇ ਸੰਤੁਲਨ ਵਿਗਾੜ ਲੈਂਦਾ ਹੈ ਤਾਂ ਘਰ ਵਿਚ ਮਾਹੌਲ ਵਿਗੜਨਾ ਸ਼ੁਰੂ ਹੋ ਜਾਂਦਾ ਹੈ। ਜਿਹੜੇ ਲੋਕ ਰਿਸ਼ਤਿਆਂ ਦੀ ਸੂਖਮਤਾ ਨੂੰ ਪਛਾਣ ਕੇ ਚਲਦੇ ਹਨ ਉਹਨਾਂ ਘਰਾਂ ਵਿਚ ਲੜਾਈ ਝਗੜੇ ਨਹੀਂ ਹੁੰਦੇ। ਜੇ ਕਿਧਰੇ ਕੋਈ ਗਲਤਫ਼ਹਿਮੀ ਪੈਦਾ ਹੋ ਵੀ ਜਾਵੇ ਤਾਂ ਉਹ ਇਕੱਠੇ ਬੈਠ ਕੇ ਉਸ ਦਾ ਹੱਲ ਲੱਭ ਲੈਂਦੇ ਹਨ।
ਝਗੜੇ ਵਾਲੇ ਘਰਾਂ ਵਿਚ ਘਰੇਲੂ ਹਿੰਸਾ ਸਿਰਫ਼ ਗਾਲ੍ਹ-ਦੁਪੱੜ ਜਾਂ ਧਮਕੀਆਂ ਦੇਣ ਤੱਕ ਹੀ ਸੀਮਿਤ ਨਹੀਂ ਰਹਿੰਦੀ। ਜਦੋਂ ਵਰਤਾਰਾ ਵਿਗੜ ਜਾਂਦਾ ਹੈ ਤਾਂ ਮਾਨਸਿਕ ਨੁਕਸਾਨ ਬਹੁਤ ਹੁੰਦਾ ਹੈ। ਮਨ ਦੀਆਂ ਭਾਵਨਾਵਾਂ ਨੂੰ ਝੰਜੋੜ ਕੇ ਜ਼ਖ਼ਮੀ ਕਰਨਾ, ਗੱਲੀਂ ਬਾਤੀਂ ਕਲੇਸ਼ ਪੈਦਾ ਕਰਨੇ ਅਤੇ ਅਣਚਾਹੀ ਕਾਮ ਉਤੇਜਨਾ ਰਾਹੀਂ ਸ਼ੋਸ਼ਣ ਕਰਨਾ ਤੇ ਜ਼ਬਰਦਸਤੀ, ਵੀ ਇਸ ਵਰਤਾਰੇ ਵਿਚ ਸ਼ਾਮਲ ਹੋ ਜਾਂਦਾ ਹੈ।ਬਹੁਤੇ ਮਰਦ ਘਰਾਂ ਵਿਚ ਇਕ ਖਾਸ ਚਲਦੇ ਚੱਕਰ ਵਾਂਗ ਹਿੰਸਕ ਰਵੱਈਆ ਅਪਨਾਉਂਦੇ ਦੇਖੇ ਜਾ ਸਕਦੇ ਹਨ। ਜੋ ਕੁਝ ਵੀ ਇਹਨਾਂ ਹਿੰਸਕ ਚੱਕਰਾਂ ਦੌਰਾਨ ਵਾਪਰਦਾ ਹੈ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦੈ ਕਿ ਔਰਤਾਂ ਆਪਣੇ ਤੇ ਹੋ ਰਹੇ ਜ਼ੁਲਮਾਂ ਨੂੰ ਕਿਉਂ ਕਿਸੇ ਨਾਲ ਸਾਂਝਾ ਕਰਨ ਤੋਂ ਗੁਰੇਜ਼ ਕਰਦੀਆਂ ਹਨ! ਕਿਉਂ ਨਹੀਂ ਉਹ ਆਪਣਾ ਘਰ ਛੱਡ ਕੇ ਕਿਧਰੇ ਤੁਰ ਜਾਂਦੀਆਂ, ਖਾਸ ਕਰ ਜਦੋਂ ਉਹਨਾਂ ਦੀ ਜਾਨ ਨੂੰ ਵੀ ਖ਼ਤਰਾ ਹੁੰਦੈ? ਇਹ ਹਿੰਸਕ ਚੱਕਰ ਪਹਿਲਾਂ ਇਕ ਤਣਾਅ ਜਿਹੇ ਰਾਹੀਂ ਸ਼ੁਰੂ ਹੁੰਦਾ ਹੈ ਜਿਸ ਰਾਹੀਂ ਮਾਨਸਿਕ ਖਿੱਚੋਤਾਣ ਵਧਦੀ ਰਹਿੰਦੀ ਹੈ, ਇਕ ਚੁੱਪ ਜਿਹੀ ਛਾ ਜਾਂਦੀ ਹੈ। ਫੇਰ ਉਸ ਪਿੱਛੋਂ ਹਿੰਸਾ ਭੜਕਦੀ ਹੈ, ਮਾਰ ਕੁੱਟ ਹੁੰਦੀ ਹੈ, ਲੜਾਈ ਝਗੜੇ ਵਧਦੇ ਹਨ। ਇਸ ਪਿੱਛੋਂ ਸ਼ਾਂਤ ਜਿਹਾ ਮਾਹੌਲ ਉਭਰਦਾ ਹੈ, ਪਿਆਰ ਰਾਹੀਂ ਨੇੜਤਾ ਦੇ ਪਲ ਵੀ ਆਉਂਦੇ ਨੇ। ਕੁਝ ਦਿਨਾਂ ਮਗਰੋਂ ਇਹ ਚੱਕਰ ਫੇਰ ਸ਼ੁਰੂ ਹੋ ਜਾਂਦਾ ਹੈ ਤੇ ਹਰ ਵਾਰੀ ਸਮੇਂ ਦੇ ਫਰਕ ਨਾਲ ਇਹ ਚੱਕਰ ਜਾਰੀ ਰਹਿੰਦੇ ਹਨ। ਇਹਨਾਂ ਹਿੰਸਕ ਚੱਕਰਾਂ ਦੌਰਾਨ ਹਿੰਸਾ, ਮਾਰ-ਕੁੱਟ ਵਧਦੀ ਜਾਂਦੀ ਹੈ ਜਿਸ ਨਾਲ ਔਰਤ ਦੇ ਸਰੀਰ'ਤੇ ਜ਼ਖ਼ਮਾਂ ਤੋਂ ਲੈ ਕੇ ਮੌਤ ਤੱਕ ਕੁਝ ਵੀ ਹੋ ਸਕਦਾ ਹੈ। ਕਈ ਵਾਰੀ ਇਹ ਹਿੰਸਕ ਚੱਕਰ ਹਰ ਚੌਵੀ ਘੰਟੇ ਮਗਰੋਂ ਵੀ ਚਲਦਾ ਰਹਿੰਦਾ ਹੈ। ਪੀੜਤ ਔਰਤ ਨਿਹੱਥੀ ਅਤੇ ਬੇਬੱਸ ਮਹਿਸੂਸ ਕਰਨ ਲਗਦੀ ਹੈ। ਉਹ ਆਪਣੇ ਆਪ ਨੂੰ ਮਾਨਸਿਕ ਪੀੜਾ ਵਾਲੀ ਜੇਲ੍ਹ ਵਿਚ ਬੰਦ ਹੋਈ ਮਹਿਸੂਸ ਕਰਦੀ ਹੈ।ਜੇ ਉਸ ਨੂੰ ਮਾਰ-ਕੁੱਟ ਰਾਹੀਂ ਸਰੀਰ'ਤੇ ਹੋਏ ਜ਼ਖ਼ਮਾਂ ਲਈ ਮਲ੍ਹਮ-ਪੱਟੀ ਦੀ ਲੋੜ ਵੀ ਪਵੇ ਤਾਂ ਉਹ ਡਾਕਟਰ ਕੋਲ ਜਾਣ ਤੋਂ ਵੀ ਗੁਰੇਜ਼ ਕਰਦੀ ਹੈ,ਉਹ ਇਸ ਲਈ ਕਿ ਸੱਟਾਂ ਕਿਉਂ ਤੇ ਕਿਵੇਂ ਵੱਜੀਆਂ ਵਰਗੇ ਸੁਆਲਾਂ ਦਾ ਜਵਾਬ ਦਿੰਦਿਆਂ ਕਿਧਰੇ ਸੱਚ ਸਾਹਮਣੇ ਨਾ ਆ ਜਾਵੇ।ਉਹ ਆਪਣੇ ਤੇ ਹੋ ਰਹੇ ਜ਼ੁਲਮਾਂ ਨੂੰ ਝਲਦਿਆਂ ਹਤਾਸ਼ ਹੁੰਦੀ ਰਹਿੰਦੀ ਹੈ। ਮਾਰ-ਕੁੱਟ ਕਰਨ ਵਾਲੇ ਮਰਦ ਨੂੰ ਜੇ ਇਹ ਸ਼ੱਕ ਹੋ ਜਾਵੇ ਕਿ ਉਹ ਕਾਨੂੰਨ ਦੀ ਜਕੜ ਵਿਚ ਆ ਸਕਦਾ ਹੈ ਤਾਂ ਉਸ ਦਾ ਵਰਤਾਰਾ ਹੋਰ ਹਿੰਸਕ ਵੀ ਹੋ ਸਕਦਾ ਹੈ। ਉਸ ਹਾਲਤ ਵਿਚ ਉਹ ਔਰਤ ਨੂੰ ਸਬਕ ਸਿਖਾਉਣ ਲਈ ਹੋਰ ਜ਼ੁਲਮ ਕਰਨ ਤੁਰ ਪੈਂਦਾ ਹੈ ਤੇ ਆਪਣੇ ਹਿੰਸਕ ਵਰਤਾਰੇ ਲਈ ਔਰਤ ਨੂੰ ਹੀ ਦੋਸ਼ੀ ਮੰਨਦਾ ਰਹਿੰਦਾ ਹੈ।ਇੰਜ ਔਰਤ'ਤੇ ਅਤਿਆਚਾਰ ਵਧਦਾ ਰਹਿੰਦਾ ਹੈ, ਘਟਦਾ ਨਹੀਂ।
ਸਾਡੇ ਸਮਾਜਿਕ ਰੀਤੀ ਰਿਵਾਜ ਤੇ ਧਾਰਮਿਕ ਪਰੰਪਰਾਵਾਂ ਵੀ ਇਸ ਲਈ ਜ਼ਿੰਮੇਵਾਰ ਹਨ। ਜੇ ਕੋਈ ਔਰਤ ਇਕੱਲੀ ਜਾਂ ਬੱਚਿਆਂ ਸਮੇਤ ਆਪਣੇ ਜ਼ਾਲਮ ਪਤੀ ਦੇ ਪੰਜੇ ਵਿਚੋਂ ਭੱਜ ਕੇ ਆਪਣੇ ਪੇਕੀਂ ਆ ਵੀ ਜਾਵੇ ਤਾਂ ਸਮਾਂ ਪਾ ਕੇ ਉਹਦੇ ਸਹੁਰਿਆਂ ਵੱਲੋਂ ਲੋਕ ਇਕੱਠੇ ਹੋ ਕੇ ਉਸ ਨੂੰ ਲੈਣ ਆ ਜਾਂਦੇ ਹਨ। ਮੰਨ ਮਨੌਤ ਹੁੰਦੀ ਹੈ, ਮਾਫ਼ੀਆਂ ਮੰਗੀਆਂ ਜਾਂਦੀਆਂ ਹਨ, ਪਰ ਪਰਨਾਲਾ ਓਥੇ ਦਾ ਓਥੇ ਹੀ ਰਹਿੰਦਾ ਹੈ। ਇੰਜ ਕਈ ਔਰਤਾਂ ਬਾਰ ਬਾਰ ਆਪਣਾ ਘਰ ਛੱਡਣ ਲਈ ਮਜਬੂਰ ਹੋ ਜਾਂਦੀਆਂ ਹਨ ਪਰ ਰੀਤੀ ਰਿਵਾਜ ਤੇ ਹੱਕਾਂ ਦੀ ਗਲਤਬਿਆਨੀ ਦੇ ਭਾਰ ਹੇਠਾਂ ਔਰਤ ਦੁੱਖ ਭੋਗਣ ਲਈ ਮਜਬੂਰ ਹੁੰਦੀ ਰਹਿੰਦੀ ਹੈ।ਅਸੀਂ ਇਕ ਵਿਆਹ ਸਮੇਂ ਇਕ ਗਿਆਨੀ ਨੂੰ ਸਿੱਖਆ ਦਿੰਦਿਆਂ ਸੁਣਿਆ। ਗਿਆਨੀ ਜੀ ਲੜਕੀ ਨੂੰ ਕਹਿ ਰਹੇ ਸਨ ਕਿ 'ਬੇਟਾ ਜੀਵਨ ਵਿਚ ਦੋ 'ਭੱਬੇ' ਤੇ ਇਕ 'ਖੱਖਾ' ਯਾਦ ਰਖੀਂ ਤੇ ਕਦੇ ਭੁੱਲੀਂ ਨਾ। ਪਹਿਲਾ ਭੱਬਾ ਉਸ ਲਈ ਹੈ ਜੇ ਕੋਈ ਕੁਝ ਵੀ ਆਖੇ ਤਾਂ ਅੱਗੋਂ 'ਭਲਾ ਜੀ'(ਹਾਂ ਜੀ) ਆਖਣਾ ਹੈ। ਦੂਜਾ ਭੱਬਾ, ਜੇ ਕੋਈ ਗਲਤੀ ਹੋ ਜਾਵੇ ਤਾਂ ਉਸ ਲਈ ਕਹਿਣਾ ਹੈ 'ਭੁੱਲੀ ਜੀ'(ਮਾਫ ਕਰ ਦਿਓ) ਤੇ 'ਖੱਖਾ' ਖਿਮਾ ਲਈ ਹੈ, ਪੈਰ ਪੈਰ ਤੇ ਖਿਮਾਂ ਮੰਗਣ ਵਾਲੇ ਚੰਗੇ ਇਨਸਾਨ ਹੁੰਦੇ ਹਨ। ਭਾਵੇਂ ਕੋਈ ਕੁਝ ਵੀ ਆਖੀ ਜਾਵੇ ਤੁਸੀਂ ਹਲੀਮੀ ਨਾਲ ਸਭ ਕੁਝ ਸਹਿੰਦੇ ਰਹਿਣਾ ਹੈ।' ਇਹੋ ਹੀ ਉਹਨਾਂ ਦੀ ਸਿੱਖਿਆ ਦਾ ਨਚੋੜ ਸੀ।ਅਜ ਕਲ੍ਹ ਪੜ੍ਹੇ ਲਿਖੇ ਬੱਚੇ ਅਜਿਹੀ ਸਿੱਖਿਆ ਮੰਨਣ ਲਈ ਤਿਆਰ ਨਹੀਂ। ਉਹਨਾਂ ਨੂੰ ਤਰਕ ਨਾਲ ਸਮਝਾਉਣਾ ਪੈਂਦਾ ਹੈ ਕਿਉਂਕਿ ਉਹ ਆਪਣੇ ਬਰਾਬਰਤਾ ਵਾਲੇ ਹੱਕਾਂ ਨੂੰ ਪਛਾਣਦੇ ਹਨ।ਪਰ ਆਪਣੇ ਹੀ ਵਿਚਾਰਾਂ ਤੇ ਅੜ ਕੇ ਜੀਵਨ ਵਿਚ ਤਲਖ਼ੀਆਂ ਪੈਦਾ ਕਰਨੀਆਂ ਵੀ ਕੋਈ ਸਮਝਦਾਰੀ ਨਹੀਂ।
ਘਰੇਲੂ ਹਿੰਸਾ ਦਾ ਦੁਖਦਾਈ ਪੱਖ ਜਿਹੜਾ ਸਮਾਜ ਲਈ ਸੋਚਣ ਤੇ ਸਮਝਣ ਦਾ ਵਿਸ਼ਾ ਵੀ ਹੈ-ਉਹ ਇਹ ਕਿ ਘਰੇਲੂ ਹਿੰਸਾ ਦੁਨੀਆਂ ਵਿਚ ਕਿਧਰੇ ਵੀ ਘਟ ਨਹੀਂ ਰਹੀ ਸਗੋਂ ਦਿਨ-ਬ-ਦਿਨ ਵਧ ਰਹੀ ਹੈ।ਕਿਸੇ ਘਰ ਵਿਚ ਅਜਿਹੀ ਹਿੰਸਾ ਜੇ ਸ਼ੁਰੂ ਹੋ ਜਾਵੇ ਤਾਂ ਨਾ ਸਿਰਫ਼ ਉਹ ਜਾਰੀ ਰਹਿੰਦੀ ਹੈ ਸਗੋਂ ਸਮਾਂ ਪਾ ਕੇ ਵਧਦੀ ਤੁਰੀ ਜਾਂਦੀ ਹੈ। ਅਜਿਹੇ ਘਰਾਂ ਵਿਚ ਲੱਗੀ ਅਜਿਹੀ ਅੱਗ ਦਾ ਧੂੰਆਂ ਤੱਕ ਵੀ ਨਹੀਂ ਨਿਕਲਦਾ, ਜਦੋਂ ਕਿ ਅਜਿਹੀ ਅੱਗ ਘਰ ਦੇ ਜੀਆਂ ਦੇ ਅੰਦਰ ਸਾੜ ਕੇ ਕੋਲਾ ਕਰਦੀ ਰਹਿੰਦੀ ਹੈ। ਖੋਜਕਾਰਾਂ ਨੇ ਦੁਨੀਆ ਦੇ ਕਈ ਦੇਸ਼ਾਂ ਵਿਚ ਇਸ ਵਿਸ਼ੇ ਤੇ ਖੋਜ ਕਰਕੇ ਇਹ ਗੱਲ ਸਾਬਤ ਕਰ ਦਿੱਤੀ ਹੈ। ਇਸ ਹਿੰਸਕ ਚੱਕਰ ਵਿਚ ਤਣਾਅ ਘਰੇਲੂ ਮਾਹੌਲ ਵਿਚ ਹੋਰ ਤੋਂ ਹੋਰ ਘੱਟ ਸਮਾਂ ਪਾ ਕੇ ਵਧਦਾ ਰਹਿੰਦਾ ਹੈ। ਉਤੇਜਨਾ ਤੇ ਤਲਖ਼ੀ ਵੀ ਵਧਦੇ ਰਹਿੰਦੇ ਹਨ। ਮਾਰ-ਕੁੱਟ ਵਾਲੀਆਂ ਘਟਨਾਵਾਂ ਬਾਰ ਬਾਰ ਤੇ ਛੇਤੀ ਛੇਤੀ ਹੋਣ ਲੱਗ ਪੈਂਦੀਆਂ ਹਨ।ਦੂਜੇ ਪਾਸੇ ਪਿਆਰ ਅਤੇ ਸਮਝੌਤਿਆਂ ਵਾਲੇ ਸਮੇਂ ਵੀ ਘਟਦੇ ਰਹਿੰਦੇ ਹਨ। ਜਦੋਂ ਕੋਈ ਮਰਦ ਇਹ ਘਰੇਲੂ ਹਿੰਸਾ ਜਾਰੀ ਰਖੱਣ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਕੀਤੇ ਤੇ ਕੋਈ ਅਫ਼ਸੋਸ ਨਹੀਂ ਰਹਿੰਦਾ ਤੇ ਨਾ ਹੀ ਕੋਈ ਸ਼ਰਮਿੰਦਗੀ ਉਹ ਮਹਿਸੂਸ ਕਰਦਾ ਹੈ। ਉਹ ਆਪਣੀ ਮਾਰ-ਕੁੱਟ ਤੇ ਹਿੰਸਾ ਨੂੰ ਆਪਣਾ ਹੱਕ ਸਮਝਣ ਲੱਗ ਪੈਂਦਾ ਹੈ।
ਪੀੜਤ ਅਤੇ ਸ਼ਿਕਾਰ ਹੋਈ ਔਰਤ ਲਈ ਘਰੇਲੂ ਹਿੰਸਾ ਦਾ ਬਾਰ ਬਾਰ ਹੋਣਾ ਉਸ ਦੀ ਮਾਨਸਿਕਤਾ'ਤੇ ਡੂੰਘੀ ਸੱਟ ਮਾਰਦਾ ਹੈ। ਇਹ ਸੱਟਾਂ ਉਹਦੇ ਰਵੱਈਏ ਤੇ ਅਜਿਹਾ ਡੂੰਘਾ ਅਸਰ ਕਰਦੀਆਂ ਹਨ ਜਿਸ ਨਾਲ ਉਸ ਦੀ ਸੋਚ ਤਿੜਕ ਜਾਂਦੀ ਹੈ। ਇਹ ਤਿੜਕੀ ਤੇ ਟੁੱਟੀ-ਭੱਜੀ ਸੋਚ ਮਾਰ ਕੁੱਟ ਕਰਨ ਵਾਲੇ ਮਰਦ ਲਈ ਬਾਰ ਬਾਰ ਅਜਿਹੇ ਮੌਕੇ ਪੈਦਾ ਕਰਦੀ ਹੈ ਜਿਸ ਨਾਲ ਹਿੰਸਾ ਹੋਰ ਭੜਕਦੀ ਹੈ। ਅਖੀਰ ਔਰਤ ਇਕ ਅਜਿਹੇ ਰਿਸ਼ਤੇ ਵਿਚ ਫਸ ਜਾਂਦੀ ਹੈ ਜਿਸ ਵਿਚੋਂ ਉਸ ਨੂੰ ਛੁਟਕਾਰੇ ਵੱਲ ਜਾਂਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ।ਵਧਦੀ ਜਾਂਦੀ ਘਰੇਲੂ ਹਿੰਸਾ, ਆਪਣੀ ਲੋੜ ਆਪ ਵਧਾਉਂਦੀ ਰਹਿੰਦੀ ਹੈ ਪਰ ਉਸ ਹਿੰਸਕ ਸਥਿਤੀ ਵਿਚੋਂ ਨਿਕਲਣ ਦੇ ਸਾਰੇ ਰਾਹ ਵੀ ਹੌਲੀ ਹੌਲੀ ਬੰਦ ਕਰਦੀ ਰਹਿੰਦੀ ਹੈ।
ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਪੀੜਤ ਔਰਤਾਂ ਨੂੰ ਆਪਣੀ ਅਤੇ ਆਪਣੇ ਬੱਚਿਆਂ ਦੀ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਹਨਾਂ ਜੇ ਕਦੇ ਉਸ ਮਾਹੌਲ ਵਿਚੋਂ ਭੱਜਣ ਦੀ ਕਦੇ ਕੋਸ਼ਿਸ਼ ਕੀਤੀ ਵੀ ਤਾਂ ਮੁੜ ਕੇ ਉਹ ਆਪਣੇ ਆਪ ਨੂੰ ਅੱਗੇ ਨਾਲੋਂ ਵੀ ਭੈੜੀ ਹਾਲਤ ਵਿਚ ਜਕੜਿਆ ਮਹਿਸੂਸ ਕਰਨ ਲੱਗ ਪੈਂਦੀਆਂ ਹਨ, ਜਿੱਥੇ ਉਹਨਾਂ ਨੂੰ ਆਪਣੀ ਉਸ ਕੋਸ਼ਿਸ਼ ਦੀ ਹੋਰ ਵੀ ਭੈੜੀ ਸਜ਼ਾ ਭੁਗਤਣੀ ਪੈਂਦੀ ਹੈ।ਅਜਿਹੇ ਮਾਹੌਲ ਵਿਚ ਫਸੀਆਂ ਔਰਤਾਂ ਇਹ ਵਿਸ਼ਵਾਸ ਕਰਨ ਲੱਗ ਪੈਂਦੀਆਂ ਹਨ ਕਿ ਉਹਨਾਂ ਲਈ ਹੁਣ ਭੱਜਣ ਲਈ ਕੋਈ ਵੀ ਰਾਹ ਬਾਕੀ ਨਹੀਂ ਰਹਿ ਗਿਆ।ਇੰਜ ਉਹ ਜੀਵਨ ਵਿਚ ਹਾਰ ਕੇ, ਅਖੀਰ ਦੁਨੀਆਂ ਵਿਚ ਮਰਨ ਤੋਂ ਪਹਿਲਾਂ ਹੀ ਅਣਆਈ ਮੌਤ ਨੂੰ ਨੇੜੇ ਕਰ ਲੈਂਦੀਆਂ ਹਨ।ਜੀਵਨ ਉਹਨਾਂ ਲਈ ਕੋਈ ਸੰਘਰਸ਼ ਜਾਂ ਕਿਆਸਿਆ ਜਾ ਸਕਣ ਵਾਲਾ ਜੀਵਨ ਨਹੀਂ ਰਹਿੰਦਾ।ਜੇ ਅਜਿਹੀਆਂ ਔਰਤਾਂ ਹਿੰਸਕ ਰਿਸ਼ਤਿਆਂ ਦੇ ਮਾਨਸਿਕ ਪਰਭਾਵਾਂ ਨੂੰ ਪਹਿਲਾਂ ਤੋਂ ਸਮਝ ਸਕਣ ਤਾਂ ਹੋ ਸਕਦਾ ਹੈ ਕਿ ਹਿੰਸਾ ਦਾ ਸ਼ਿਕਾਰ ਹੋਣੋ ਬਚ ਜਾਣ ਜਾਂ ਚੰਗੇਰਾ ਜੀਵਨ ਜਿਉਣ ਲਈ ਰਾਹਾਂ ਦੀ ਤਲਾਸ਼ ਵੀ ਕਰ ਲੈਣ। ਅੱਜ ਹਾਲਤ ਇਹ ਹੈ ਕਿ ਸਮਾਜ, ਸਿਆਸੀ ਲੀਡਰ, ਸਰਕਾਰਾਂ, ਧਰਮ ਜਾਂ ਔਰਤਾਂ ਦੀਆਂ ਆਪਣੀਆਂ ਹੀ ਸੰਸਥਾਵਾਂ ਜਿਹੜੀਆਂ ਔਰਤਾਂ ਲਈ ਹੱਕ ਬਰਾਬਰੀ ਦੇ ਦਾਅਵੇ ਕਰਦੀਆਂ ਹਨ, ਕੁਝ ਵੀ ਤਾਂ ਨਹੀਂ ਕਰ ਰਹੇ!
੯੭੭੯੪੨੬੬੯੮

ਚਿੰਤਾ ਜਾਏ ਮਿਟੈ ਅਹੰਕਾਰ
ਚਿੰਤਾ ਜਾਏ ਮਿਟੈ ਅਹੰਕਾਰ
(ਗੁਰਚਰਨ ਸਿੰਘ ਜੈਤੋ)
ਤੁਸੀਂ ਅਜਿਹੇ ਪੜ੍ਹੇ ਲਿਖੇ ਤੇ ਸਫ਼ਲ ਇਨਸਾਨ ਨੂੰ ਜਾਣਦੇ ਤਾਂ ਹੋਵੋਗੇ ਜਿਹੜਾ ਸਾਰੀ ਉਮਰ ਸਭ ਕੁਝ ਹੁੰਦਿਆਂ ਸੁੰਦਿਆਂ ਵੀ ਫ਼ਿਕਰਾਂ ਤੋਂ ਖਹਿੜਾ ਨਹੀਂ ਛੁਡਾ ਸਕਿਆ। ਇਹੋ ਜਿਹੇ ਲੋਕ ਆਮ ਦੇਖੇ ਜਾ ਸਕਦੇ ਹਨ। ਕਿਸੇ ਕੋਲ ਸਭ ਕੁਝ ਹੋਣ ਤੋਂ ਸਾਡਾ ਭਾਵ ਕੀ ਹੈ? ਇਹੋ ਨਾ ਕਿ ਚੰਗੀ ਇਜ਼ਤਦਾਰ ਨੌਕਰੀ ਜਾਂ ਰੁਤਬਾ ਹੋਵੇ। ਗੁਜ਼ਾਰੇ ਲਈ ਪਰਿਵਾਰ ਦੇ ਜੀਵਨ ਨਿਰਬਾਹ ਤੇ ਬੱਚਿਆਂ ਦੀ ਪਰਵਰਿਸ਼ ਲਈ ਚੰਗੀ ਤਨਖਾਹ ਹੋਵੇ ਤਾਂ ਹੋਰ ਕੀ ਚਾਹੀਦਾ ਹੈ? ਪਰ ਅਜਿਹੇ ਹਾਲਾਤ ਵਿਚ ਜੇ ਫੇਰ ਵੀ ਕੋਈ ਫ਼ਿਕਰ ਕਰੀ ਜਾਵੇ ਤਾਂ ਉਸ ਬਾਰੇ ਕੀ ਕਹਿਣਾ ਠੀਕ ਰਹੇਗਾ, ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ।
ਦੁਨਂੀਆਂ ਵਿਚ ਅਜਿਹਾ ਸ਼ਾਇਦ ਹੀ ਕੋਈ ਮਿਲੇਗਾ ਜਿਹੜਾ ਇਹ ਆਖੇ ਕਿ ਉਸ ਨੇ ਕਦੇ ਵੀ ਫਿਕਰ ਨਹੀਂ ਕੀਤਾ। ਫਿਕਰ ਸਾਡੇ ਜੀਵਨ ਦਾ ਹਿੱਸਾ ਬਣ ਚੁੱਕਾ ਹੈ। ਪਰ ਕੀ ਇਹ ਚੰਗੀ ਗੱਲ ਹੈ ਕਿ ਬੰਦੇ ਦੀ ਆਦਤ ਅਜਿਹੀ ਬਣ ਜਾਵੇ ਕਿ ਉਸ ਨੂੰ ਨਿੱਕੇ ਨਿੱਕੇ ਫਿਕਰ ਵੀ ਵੱਢ ਵੱਢ ਖਾਈ ਜਾਣ? ਕਿਸੇ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਲਈ ਫਿਕਰ ਕਰਕੇ ਉਸ ਨੂੰ ਸਮੇਂ ਸਿਰ ਨਿਪਟਾਉਣ ਦੇ ਤਰੀਕੇ ਖੋਜਣੇ ਫਿਕਰ ਨਹੀਂ ਅਖਵਾਉਂਦਾ। ਕੋਈ ਕਰਜ਼ਾ ਲੈ ਕੇ ਸਮੇਂ ਸਿਰ ਮੋੜ ਨਾ ਸਕਣਾ ਫਿਕਰ ਪੈਦਾ ਕਰਦਾ ਹੈ। ਪਰ ਜਿਹੜਾ ਬੰਦਾ ਕਰਜ਼ਾ ਲੈਣ ਤੋਂ ਪਹਿਲਾਂ ਇਹ ਸੋਚ ਕੇ ਚੱਲੇ ਕਿ ਉਸ ਨੇ ਕਰਜ਼ਾ ਕਿਵੇਂ ਲਾਹੁਣਾ ਹੈ ਤੇ ਉਹ ਪੈਸਾ ਕਿਵੇਂ ਤੇ ਕਿਥੋਂ ਆਏਗਾ, ਉਸ ਲਈ ਕੋਈ ਪਰੇਸ਼ਾਨੀ ਨਹੀਂ ਹੋ ਸਕਦੀ। ਕਰਜ਼ਾ ਲੈਣ ਵੇਲੇ ਜਿਸ ਨੂੰ ਸਿਰਫ਼ ਕਰਜ਼ੇ ਦਾ ਪੈਸਾ ਹੀ ਦਿਸਦਾ ਹੋਵੇ ਤੇ ਉਹ ਉਸ ਨੂੰ ਮੋੜਨ ਬਾਰੇ ਸੋਚ ਕੇ ਕੋਈ ਉਪਰਾਲੇ ਬਾਰੇ ਸੋਚੇ ਹੀ ਨਾ ਤਾਂ ਉਸ ਨੂੰ ਫ਼ਿਕਰ ਤਾਂ ਘੇਰਨਗੇ ਹੀ!
ਸ਼ਾਡਾ ਇਕ ਦੋਸਤ ਹਮੇਸ਼ਾ ਕਿਸੇ ਨਾ ਕਿਸੇ ਦਾ ਕਰਜ਼ਾਈ ਰਹਿੰਦਾ ਸੀ। ਜਦੋਂ ਇਕੱਠੇ ਪੈਸੇ ਕਿਧਰੋਂ ਆ ਜਾਣੇ ਤਾਂ ਉਹ ਉਧਾਰ ਚੁਕਾਉਂਦਾ। ਉਸ ਨੂੰ ਮੈਂ ਪੁਛਿਆ ਕਿ ਅਜਿਹੇ ਉਧਾਰ ਲੈਣ ਦਾ ਕੀ ਅਰਥ? ਉਸ ਦਾ ਜਵਾਬ ਬੜਾ ਦਿਲਚਸਪ ਸੀ। ਉਹ ਕਹਿੰਦਾ ਕਿ ਜਦੋਂ ਉਸ ਨੇ ਕਿਸੇ ਦਾ ਉਧਾਰ ਨਹੀਂ ਦੇਣਾ ਹੁੰਦਾ ਤਾ ਉਸ ਨੂੰ ਚੰਗੀ ਨੀਦ ਨਹੀਂ ਆਉਂਦੀ। ਫਿਕਰ, ਚਿੰਤਾ, ਪਰੇਸ਼ਾਨੀ ਕੋਈ ਮਾਨਸਿਕ ਬਿਮਾਰੀ ਨਹੀਂ। ਇਹ ਇਕ ਨਸ਼ੇ ਵਾਂਗ ਹੀ ਹੈ। ਸਿਗਰਟ ਪੀਣਾ ਜਾਂ ਸ਼ਰਾਬ ਪੀਣ ਵਾਂਗ ਹੀ ਇਹ ਇਕ ਆਦਤ ਹੈ। ਦੂਜੀਆਂ ਆਦਤਾਂ ਵਾਂਗ ਹੀ ਇਹ ਚੇਤੰਨ ਹੋ ਕੇ ਵਾਰ ਵਾਰ ਦੁਹਰਾਈ ਜਾਂਦੀ ਆਦਤ ਹੈ। ਜਦੋਂ ਵੀ ਫਿਕਰ/ਚਿੰਤਾ ਕਰਨ ਵਾਲੀ ਆਦਤ ਵਾਲਾ ਸੁਭਾਅ ਪੱਕਦਾ ਜਾਂਦਾ ਹੈ, ਦਿਮਾਗ਼ ਇਸ ਨੂੰ ਯਾਦ ਬਣਾ ਕੇ ਸਾਂਭਦਾ ਰਹਿੰਦਾ ਹੈ।ਜਿਵੇਂ ਜਿਵੇਂ ਫਿਕਰ ਕਰਨ ਵਾਲਾ ਸੁਭਾਅ ਦਿਮਾਗ਼ ਵਿਚ ਯਾਦਾਂ ਬਣ ਕੇ ਜਮਾਂ ਹੁੰਦਾ ਰਹਿੰਦਾ ਹੈ ਤਾਂ ਦਿਮਾਗ਼ ਵਿਚ ਹੋਰ ਨਵੇਂ ਰਾਹ ਬਣਦੇ ਰਹਿੰਦੇ ਨੇ ਜਿਹੜੇ ਇਸ ਨੂੰ ਆਮ ਵਰਤਾਰਾ ਸਮਝ ਕੇ ਇਕੱਠਾ ਕਰਦੇ ਰਹਿੰਦੇ ਨੇ। ਜਿਉਂ ਜਿਉਂ ਫਿਕਰਾਂ ਦਾ ਪੱਧਰ ਉੱਚਾ ਹੁੰਦਾ ਰਹਿੰਦਾ ਹੈ, ਦਿਮਾਗ਼ ਵਿਚ ਨਵੇਂ ਪੱਧਰ ਉਸਰਦੇ ਰਹਿੰਦੇ ਨੇ। ਇਹ ਜਿਸਮਾਨੀ ਤੌਰ ਤੇ ਬੰਦੇ ਨੂੰ ਦੁਖੀ ਕਰਦੇ ਰਹਿੰਦੇ ਨੇ, ਭਾਵੇਂ ਸਾਡਾ ਦਿਮਾਗ਼ ਇਹ ਸੋਚਦਾ ਰਹਿੰਦਾ ਹੈ ਕਿ ਇਹ ਇਕ ਆਮ ਗੱਲ ਹੈ।
ਜਦੋਂ ਵੀ ਅਸੀਂ ਫਿਕਰਾਂ ਦੇ ਨਵੇਂ ਪੱਧਰ ਤੇ ਪਹੁੰਚਦੇ ਹਾਂ ਤਾਂ ਹਰ ਵਾਰੀ ਸਾਨੂੰ ਨਵੀਂ ਸਰੀਰਕ ਪਰੇਸ਼ਾਨੀ ਆ ਘੇਰਦੀ ਹੈ। ਇਹ ਇਕ ਦੌਰਾ ਪੈਣ ਵਾਂਗ ਹੀ ਹੁੰਦਾ ਹੈ। ਹਰ ਨਵੇਂ ਪੱਧਰ ਤੇ ਨਵਾਂ ਦੌਰਾ ਪੈਂਦਾ ਹੈ। ਸਾਹ ਤੇਜ਼ ਹੋ ਜਾਂਦਾ ਹੈ, ਸਰੀਰ ਵਿਚ ਅਜੀਬ ਜਿਹਾ ਦਰਦ ਹੋਣ ਲਗਦਾ ਹੈ। ਅਜਿਹੀ ਹਾਲਤ ਚੰਗੀ ਨਹੀਂ ਹੁੰਦੀ ਤੇ ਇਸ ਨੂੰ ਸਰੀਰਕ ਕਮਜ਼ੋਰੀ ਵਿਚ ਬਦਲਦਿਆਂ ਦੇਰ ਨਹੀਂ ਲਗਦੀ। ਕਈਆਂ ਨੂੰ ਤਾਂ ਕਾਂਬਾ ਛਿੜ ਜਾਂਦਾ ਹੈ, ਜਦੋਂ ਵੀ ਉਹ ਚਿੰਤਾ ਕਰਦੇ ਨੇ।ਫੇਰ ਇਸ ਬਾਰੇ ਕੀਤਾ ਕੀ ਜਾਵੇ ਕਿ ਅਸੀਂ ਆਪਣੇ ਨੂੰ ਸਾਧਾਰਨ ਅਵਸਥਾ ਵਿਚ ਲਿਆ ਸਕੀਏ? ਇਹ ਸਵਾਲ ਜਿੰਨਾ ਔਖਾ ਹੈ ਓਨਾ ਹੀ ਇਸ ਦਾ ਹੱਲ ਸੌਖਾ ਵੀ ਹੈ। ਸਾਨੂੰ ਲੋੜ ਹੈ ਇਸ ਆਦਤ ਨੂੰ ਭੁੱਲ ਕੇ ਛੱਡਣ ਦੀ। ਭਾਵੇਂ ਇਹ ਸੁਖਾਲ਼ਾ ਲਗਦਾ ਹੈ ਪਰ ਇਹ ਏਨਾ ਸੌਖਾ ਵੀ ਨਹੀਂ ਜਿੰਨਾ ਕੋਈ ਸੋਚ ਲਵੇ! ਦਿਮਾਗ਼ ਨੂੰ ਪੁਰਾਣੀ ਆਦਤ ਤੇ ਪੁਰਾਣਾ ਵਰਤਾਰਾ ਛੱਡ ਕੇ ਨਵਾਂ ਬੇਫ਼ਿਕਰੀ ਵਾਲਾ ਰਵੱਈਆ ਅਪਨਾਉਣ ਦੀ ਲੋੜ ਹੈ।ਕਮਾਲ ਦੀ ਗੱਲ ਤਾਂ ਇਹ ਹੈ ਕਿ ਇਸ ਲਈ ਕੋਈ ਦਵਾਈ ਦੀ ਲੋੜ ਨਹੀਂ, ਕਿਸੇ ਕੋਲ ਜਾ ਕੇ ਸਲਾਹ ਲੈਣ ਦੀ ਵੀ ਕੋਈ ਲੋੜ ਨਹੀਂ ਕਿ ਫੀਸ ਦੇਣੀ ਪਵੇ। ਨਾ ਹੀ ਡਰਨ ਦੀ ਲੋੜ ਹੈ ਕਿ ਹੁਣ ਆਪਣੇ ਹੀ ਡਰ ਨਾਲ ਦੋ ਚਾਰ ਹੱਥ ਕਰਨੇ ਪੈਣਗੇ।ਇਹ ਇਕ ਸਿਲਸਿਲੇ ਰਾਹੀਂ ਦਿਮਾਗ਼ੀ ਤੌਰ ਤੇ ਤਿਆਰ ਕਰਨਾ ਹੈ ਜਿਸ ਰਾਹੀਂ ਸਾਨੂੰ ਇਹ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ ਕਿ ਦਿਨ ਵਿਚ ਹਰ ਪਲ ਕਰਨਾ ਕੀ ਹੈ ਤਾਂ ਕਿ ਅਸੀਂ ਫਿਕਰਾਂ ਤੋਂ ਦੂਰ ਰਹੀਏ! ਇਹ ਬਿਲਕੁਲ ਸੰਭਵ ਹੈ ਤੇ ਇਸ ਨੂੰ ਪੱਕਾ ਕਰਨਾ ਓਨਾ ਹੀ ਸੁਖਾਲਾ ਹੈ ਜਿੰਨਾ ਇਸ ਨੂੰ ਅਪਨਾਉਣਾ। ਜਦੋਂ ਵੀ ਅਸੀਂ ਇਸ ਨੂੰ ਅਪਨਾ ਲੈਂਦੇ ਹਾਂ ਇਹ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।
ਜਿਵੇਂ ਅਕਸਰ ਹਰ ਫਿਕਰਮੰਦ ਬੰਦਾ ਹਰ ਰੋਜ਼ ਕਰਦਾ ਹੈ-ਸਥਿਤੀਆਂ ਤੋਂ ਬਚਣ ਦੀ ਕੋਸ਼ਿਸ਼, ਲੋਕਾਂ ਤੇ ਅਜਿਹੀਆਂ ਥਾਵਾਂ ਤੋਂ ਬਚਣਾ ਜਿਥੇ ਜਾਣ ਨਾਲ ਫਿਕਰ ਵਧਦਾ ਹੋਵੇ, ਸਮਾਂ ਆਉਣ ਦੀ ਉਡੀਕ ਕਰਦੇ ਰਹਿਣਾ ਕਿ ਅਜੇ ਕਾਫੀ ਸਮਾਂ ਬਾਕੀ ਹੈ ਕੰਮ ਠਹਿਰ ਕੇ ਕਰ ਲਵਾਂਗੇ, ਮੌਕੇ ਹੱਥੋਂ ਗਵਾ ਲੈਣੇ, ਪੈਸੇ ਦਾ ਨੁਕਸਾਨ ਕਰਵਾ ਲੈਣਾ ਤੇ ਜੋ ਕੁਝ ਵੀ ਜੀਵਨ ਵਿਚ ਉਪਲਭਦ ਹੈ ਉਸ ਦਾ ਪੂਰਾ ਪੂਰਾ ਲਾਭ ਨਾ ਲੈ ਸਕਣਾ ਆਦਿ ਤਾਂ ਕੁਝ ਕੁ ਮਿਸਾਲਾਂ ਹਨ।ਸਾਡੇ ਫਿਕਰਾਂ ਨੂੰ ਦੂਰ ਕਰਨਾ ਸਾਡੇ ਆਪਣੇ ਹੱਥ ਹੁੰਦਾ ਹੈ। ਜਿਸ ਨੂੰ ਇਸ ਗੱਲ ਦੀ ਸਮਝ ਹੈ ਓਹੀ ਤਕੜਾ ਬੰਦਾ ਸਾਬਤ ਹੁੰਦਾ ਹੈ ਤੇ ਸਾਰੀ ਉਮਰ ਫਿਕਰਾਂ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੰਦਾ।
ਦੂਜੀ ਸੰਸਾਰ ਜੰਗ ਲੱਗੀ ਹੋਈ ਸੀ। ਇੰਗਲੈਂਡ ਬੁਰੀ ਤਰਾਂ ਹਾਰ ਰਿਹਾ ਸੀ। ਉਸ ਵੇਲੇ ਦਾ ਪਰਧਾਨ ਮੰਤਰੀ ਵਿੰਸਟਨ ਚਰਚਲ ਸੀ ਜਿਹੜਾ ਹਰਮਨ ਪਿਆਰਾ ਲੀਡਰ ਵੀ ਸੀ। ਕਿਸੇ ਨੇ ਉਸ ਨੂੰ ਇਹ ਸਵਾਲ ਪੁੱਛ ਲਿਆ ਕਿ ਚਰਚਲ ਸਾਹਿਬ ਤੁਹਾਡਾ ਦੇਸ਼ ਹਾਰ ਰਿਹਾ ਹੈ, ਕੀ ਤੁਹਾਨੂੰ ਕੋਈ ਫਿਕਰ ਨਹੀਂ? ਕੀ ਤੁਹਾਨੂੰ ਰਾਤ ਨੂੰ ਨੀਂਦ ਆ ਜਾਂਦੀ ਹੈ? ਉਸ ਜਵਾਬ ਬਹੁਤ ਵਧੀਆ ਸੀ। ਉਸ ਨੇ ਕਿਹਾ ਕਿ ਫਿਕਰ ਮੈਂ ਕਰਦਾ ਨਹੀਂ ਕਿਉਂਕਿ ਇਸ ਤੋਂ ਖਹਿੜਾ ਛੁਡਾਉਣਾ ਬੜੀ ਸੌਖੀ ਗੱਲ ਹੈ। ਰਾਤ ਨੂੰ ਜਦੋਂ ਮੈਂ ਸੌਣ ਲਗਦਾ ਹਾਂ ਤਾਂ ਜੰਗ ਲਈ ਇਹੋ ਕਹਿੰਦਾ ਹਾਂ ਕਿ ਜੰਗ ਗਈ ਢੱਠੇ ਖੂਹ'ਚ..। ਬੱਸ ਫੇਰ ਮੈਨੂੰ ਬੜੀ ਛੇਤੀ ਗੂਹੜੀ ਨੀਂਦ ਆ ਜਾਂਦੀ ਹੈ.!
ਸਿਕੰਦਰ ਨੂੰ ਫਿਕਰ ਸੀ ਕਿ ਉਸ ਨੇ ਸਾਰੀ ਦੁਨੀਆਂ ਫਤਿਹ ਕਰਨੀ ਹੈ। ਇਕ ਸਿਧੇ ਸਾਦੇ ਸਾਧ ਨੇ ਉਸ ਦਾ ਫਿਕਰ ਦੂਰ ਕਰ ਦਿੱਤਾ ਸੀ।ਸਿਕੰਦਰ ਇਕ ਜੰਗਲ ਵਿਚ ਓਸ ਸਾਧ ਕੋਲ ਪਾਣੀ ਪੀਣ ਆਇਆ ਸੀ। ਸਿਕੰਦਰ ਨੇ ਉਸ ਨੂੰ ਛੇਤੀ ਪਾਣੀ ਪਿਆਉਣ ਲਈ ਕਿਹਾ। ਸਾਧ ਨੇ ਪੁਛਿਆ ਕਿ ਕਾਹਲੀ ਆਖਰ ਕਿਹੜੀ ਗੱਲ ਦੀ ਹੈ? ਸਿਕੰਦਰ ਨੇ ਕਿਹਾ ਕਿ ਉਹ ਸਾਰੀ ਦੁਨੀਆਂ ਜਿੱਤਣ ਆਇਆ ਹੈ। ਸਾਧ ਨੇ ਸਿੱਧਾ ਸਾਦਾ ਸਵਾਲ ਉਸ ਨੂੰ ਇਹ ਕੀਤਾ ਕਿ ਜੇ ਉਹ ਸਾਰੀ ਦੁਨੀਆਂ ਜਿੱਤ ਵੀ ਲਵੇਗਾ ਤਾਂ ਫੇਰ ਕੀ ਕਰ ਲਵੇਗਾ? ਇਸ ਸਵਾਲ ਦਾ ਜਵਾਬ ਸਿਕੰਦਰ ਕੋਲ ਨਹੀਂ ਸੀ।ਸਿਕੰਦਰ ਘਰ ਵਾਪਸ ਨਹੀਂ ਸੀ ਪਰਤ ਸਕਿਆਂ ਤੇ ਹਿੰਦੁਸਤਾਨ ਵਿਚ ਹੀ ਦਮ ਤੋੜ ਗਿਆ। ਜਦੋਂ ਕਿ ਇਸ ਤੋਂ ਉਲਟ ਪੋਰਸ ਸਿਕੰਦਰ ਤੋਂ ਹਾਰ ਕੇ ਵੀ ਫਿਕਰਮੰਦ ਨਹੀਂ ਸੀ। ਪੋਰਸ ਨੂੰ ਜਦੋਂ ਸਿਕੰਦਰ ਦੀਆਂ ਫੌਜਾਂ ਨੇ ਫੜ ਕੇ ਸਿਕੰਦਰ ਦੇ ਸਾਹਮਣੇ ਪੇਸ਼ ਕੀਤਾ ਤਾਂ ਸਿਕੰਦਰ ਨੇ ਪੁਛਿਆ ਕਿ ਦੱਸ ਪੋਰਸ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ। ਅੱਗੋਂ ਪੋਰਸ ਦਾ ਜਵਾਬ ਬੜਾ ਬੇਪਰਵਾਹੀ ਵਾਲਾ ਸੀ।ਉਸ ਨੇ ਅੱਗੋਂ ਖੁੱਲ੍ਹਦਿਲੀ ਨਾਲ ਕਿਹਾ ਸੀ ਕਿ ਜੇਹੋ ਜਿਹਾ ਸਲੂਕ ਇਕ ਰਾਜਾ ਦੂਜੇ ਨਾਲ ਕਰ ਸਕਦਾ ਹੈ..! ਸਿਕੰਦਰ ਨੇ ਤਾਕਤਵਰ ਹੁੰਦਿਆਂ ਪੋਰਸ ਨੂੰ ਨਾ ਸਿਰਫ ਛੱਡ ਹੀ ਦਿੱਤਾ ਸੀ ਸਗੋਂ ਉਸ ਦਾ ਰਾਜ ਭਾਗ ਵਾਪਸ ਕਰ ਦਿੱਤਾ ਸੀ। ਪੋਰਸ ਦੀ ਸਿਆਣਪ ਨੇ ਉਸ ਦਾ ਨੁਕਸਾਨ ਨਹੀਂ ਸੀ ਹੋਣ ਦਿੱਤਾ।
ਹੰਕਾਰ ਤੇ ਚਿੰਤਾ ਬੰਦੇ ਨੂੰ ਚਿਤਾ ਵੱਲ ਧਕਦੇ ਰਹਿੰਦੇ ਨੇ। ਇਹਨਾਂ ਤੋਂ ਛੁਟਕਾਰਾ ਪਾ ਲੈਣਾ ਹੀ ਅਸਲੀ ਜੀਵਨ ਜਿਉਣਾ ਹੈ।ਇਕ ਸਾਧਾਰਨ ਇਨਸਾਨ ਲਈ ਅਜਿਹੀਆਂ ਅਲਾਮਤਾਂ ਤੋ ਪਿੱਛਾ ਛੁਡਾਉਣ ਵਿਚ ਹੀ ਉਸ ਦੀ ਆਪਣੀ ਤੇ ਆਪਣੇ ਪਰਿਵਾਰ ਦੀ ਭਲਾਈ ਹੈ। ਅਜ ਕਲ੍ਹ ਦੀ ਚੂਹਾ ਦੌੜ ਵਿਚ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਸਮਝਦਾਰ ਬੰਦਾ ਆਪਣੇ ਆਪ ਨੂੰ ਜੇ ਸਿੱਧੇ ਰਾਹ ਪਾ ਲਵੇ ਤਾਂ ਉਹਦੀਆਂ ਆਉਣ ਵਾਲੀਆਂ ਨਸਲਾਂ ਵੀ ਓਸੇ ਰਾਹ ਤੁਰ ਪੈਣਗੀਆਂ।

ਰਿਸ਼ਵਤਖੋਰੀ ਦਾ ਬੁਖਾਰ ਕਿਵੇਂ ਲਹੂ..?
ਰਿਸ਼ਵਤਖੋਰੀ ਦਾ ਬੁਖਾਰ ਕਿਵੇਂ ਲਹੂ..?
(ਗੁਰਚਰਨ ਸਿੰਘ ਜੈਤੋ)
ਪੁਰਾਣੀਆਂ ਯਾਦਾਂ ਮਿੱਠੀਆਂ ਹੁੰਦੀਆਂ ਨੇ। ਕੌੜੀਆਂ ਯਾਦਾਂ ਕੁਝ ਸਿੱਖਣ ਲਈ ਸਾਂਭ ਰੱਖਣੀਆਂ ਚੰਗੀ ਗੱਲ ਹੁੰਦੀ ਹੈ। ਕਦੇ ਕਦਾਈਂ ਬਹਿ ਕੇ ਪੁਰਾਣੀਆਂ ਯਾਦਾਂ ਨੂੰ ਯਾਦ ਕਰਨਾ ਇਕ ਉਕਸਾਊ ਤੇ ਦਿਲ ਖਿਚਵਾਂ ਅਹਿਸਾਸ ਹੈ।ਮੈਨੂੰ ਕੋਈ ਹੋਰਾਂ ਨਾਲੋਂ ਇਸ ਸਿਲਸਿਲੇ ਵਿਚ ਵੱਖਰਾ ਅਹਿਸਾਸ ਨਹੀਂ। ਅਜ ਤੋਂ ਵੀਹ ਪੱਚੀ ਸਾਲ ਪਹਿਲਾਂ ਛੋਟੇ ਹੁੰਦੇ ਜਦੋਂ ਮੇਰੇ ਬੱਚੇ ਮੈਨੂੰ ਨਿੱਕੇ ਨਿੱਕੇ ਸਵਾਲ ਕਰਦੇ ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਚੰਗੇ ਤਾਂ ਲਗਦੇ, ਪਰ ਸਵਾਲਾਂ ਦੇ ਜਵਾਬ ਲਭਦਿਆਂ ਮੈਂ ਪਰੇਸ਼ਾਨ ਵੀ ਹੋ ਜਾਇਆ ਕਰਦਾ ਸਾਂ। ਇਹ ਸ਼ਾਇਦ ਹਰੇਕ ਮਾਂ ਬਾਪ ਨਾਲ ਵਾਪਰਦਾ ਹੈ। ਬੱਚਿਆਂ ਨੂੰ ਇਮਾਨਦਾਰੀ ਤੇ ਮਿਹਨਤ ਦੀਆਂ ਕਹਾਣੀਆਂ ਸੁਨਾਉਣਾ ਮੈਨੂੰ ਚੰਗਾ ਲਗਦਾ ਹੁੰਦਾ ਸੀ। ਰਾਜਾ ਹਰੀਸ਼ ਚੰਦਰ ਦੀ ਕਹਾਣੀ ਮੈਂ ਅਕਸਰ ਸੁਣਾਉਂਦਾ। ਇਤਿਹਾਸ ਵਿਚੋਂ ਗੁਰੂਆਂ ਦੀਆਂ ਸੱਚ ਲਈ ਕੀਤੀਆਂ ਕੁਰਬਾਨੀਆਂ, ਉਪਦੇਸ਼ ਤੇ ਹੋਰ ਕਈ ਕਥਾ ਕਹਾਣੀਆਂ ਬੱਚਿਆਂ ਨੂੰ ਉਤਸਾਹਤ ਕਰਦੇ। ਇਕ ਵਾਰ ਮੇਰੇ ਬੱਚਿਆਂ ਨੇ ਮੈਨੂੰ ਪੁੱਛ ਲਿਆ ਕਿ ਕੀ ਕੋਈ ਅਜਿਹਾ ਸਮਾਜ ਵੀ ਸਿਰਜਿਆ ਜਾ ਸਕਦਾ ਹੈ ਜਿੱਥੇ ਗਾਂਧੀ ਵਰਗੇ ਲੀਡਰ ਤੇ ਰਾਜਾ ਹਰੀਸ਼ ਚੰਦਰ ਵਰਗੇ ਲੋਕ ਹੋਣ? ਜਿੱਥੇ ਲੋਕ ਸੱਚੇ-ਸੁੱਚੇ ਹੋਣ ਤੇ ਉਹਨਾਂ ਦੀਆਂ ਕਦਰਾਂ ਕੀਮਤਾਂ ਸਿਰਫ਼ ਸੱਚ'ਤੇ ਅਧਾਰਤ ਹੋਣ? ਬੱਚਿਆਂ ਦੇ ਇਹੋ ਜਿਹੇ ਸਵਾਲ ਮੈਨੂੰ ਨਿਰਉੱਤਰ ਕਰ ਦਿਆ ਕਰਦੇ ਸਨ। ਕਿਉਂਕਿ ਸਮਾਜ ਕਦੇ ਵੀ ਓਹੋ ਜਿਹਾ ਨਹੀਂ ਬਣ ਸਕਦਾ ਜੇਹੋ ਜਿਹਾ ਅਸੀਂ ਚਾਹੁੰਦੇ ਹਾਂ।
ਜਦੋਂ ਕਦੇ ਮੈਨੂੰ ਯਾਦਾਂ ਆ ਘੇਰਦੀਆਂ ਤਾਂ ਮੈਨੂੰ ਇਸ ਸਵਾਲ ਦਾ ਜਵਾਬ ਨਹੀਂ ਲਭੱਦਾ ਕਿ ਸਮਾਜ ਵਿਚ ਏਨਾ ਭਰਿਸ਼ਟਾਚਾਰ ਕਿਉਂ ਹੈ? ਸਾਡੇ ਸਮਾਜ ਦੀ ਮਾਨਸਿਕਤਾ ਦਿਨ ਬ ਦਿਨ ਨਿਘਰਦੀ ਕਿਉਂ ਜਾਂਦੀ ਹੈ? ਅਜਿਹੀ ਸਥਿਤੀ ਦੀ ਹੋਂਦ ਦੇ ਆਖਰ ਕੀ ਕਾਰਨ ਹਨ? ਕੀ ਸੱਚ ਨੂੰ ਦਫ਼ਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕਿਉਂ ਈਮਾਨਦਾਰੀ, ਚੰਗੇ ਕਾਨੂੰਂਨ ਤੇ ਨੈਤਿਕ ਕਦਰਾਂ ਕੀਮਤਾਂ ਵਰਗੇ ਗੁਣਾਂ ਨੂੰ ਘੁਣ ਲਗਦਾ ਜਾਂਦੈ? ਦੁਨੀਆਂ ਵਿਚ ਕਿਉਂ ਇਨਸਾਨੀਅਤ ਮਰਦੀ ਜਾ ਰਹੀ ਹੈ? ਰਿਸ਼ਤਿਆਂ ਵਿਚ ਏਨਾ ਨਿਘਾਰ ਕਿਉਂ ਆ ਰਿਹਾ ਹੈ? ਕੌਣ ਅੱਗੇ ਆ ਕੇ ਇਹਨਾਂ ਕਦਰਾਂ ਕੀਮਤਾਂ ਤੇ ਸੱਚ ਦੇ ਚਾਨਣ ਨੂੰ ਬਹਾਲ ਕਰਨ ਦਾ ਬੀੜਾ ਚੁਕੇਗਾ? ਕੀ ਭਰਿਸ਼ਟਾਚਾਰ ਖਤਮ ਹੋ ਜਾਵੇਗਾ ਜਾਂ ਹੋ ਸਕਦਾ ਹੈ? ਕੀ ਇਹ ਧਰਤੀ ਮੁੜ ਕੇ ਸੱਚੇ-ਸੁੱਚੇ ਧਰਮਾਂ ਦੀ ਧਰਤੀ ਬਣ ਸਕੇਗੀ? ਏਨੇ ਸਾਰੇ ਸਵਾਲਾਂ ਨੇ ਮੇਰੇ ਦਿਮਾਗ਼ ਵਿਚ ਜਦੋਂ ਖੌਰੂ ਪਾਇਆ ਤਾਂ ਮੈਂ ਸੋਚਣ ਲਈ ਮਜਬੂਰ ਸਾਂ। ਸੋਚਿਆ ਕਿ ਇਸ ਦਾ ਵਿਸ਼ਲੇਸ਼ਣ ਕਰਕੇ ਕਿਸੇ ਤਰਕਸੰਗਤ ਨਤੀਜੇ'ਤੇ ਪਹੁੰਚਿਆ ਜਾਵੇ..! ਸੋਚਣ ਪਿੱਛੋਂ ਸਹੀ ਨਤੀਜੇ ਤੇ ਪਹੁੰਚਣਾ ਵੀ ਇਕ ਵੱਡੀ aਪਲਭਦੀ ਹੁੰਦੀ ਹੈ!
ਮੈਂ ਇਕ ਲਿਸਟ ਬਨਾਉਣੀ ਸ਼ੁਰੂ ਕੀਤੀ ਕਿ ਕਿਹੜੇ ਅਜਿਹੇ ਕਾਰਨ ਹਨ ਜਿੰਨ੍ਹਾਂ ਕਰਕੇ ਸਾਡਾ ਸਮਾਜ ਭਰਿਸ਼ਟ ਹੋ ਜਾਂਦਾ ਹੈ।ਬਹੁਤ ਸਾਰੇ ਕਾਰਨ ਸਾਹਮਣੇ ਆਏ ਵੀ। ਜਿਵੇਂ ਪਹਿਲਾ ਇਹ ਕਿ ਕਾਨੂੰਨ ਵਿਚ ਚੋਰ ਮੋਰੀਆਂ ਹਨ ਜਿੰਨ੍ਹਾਂ ਵਿਚੋਂ ਚਲਾਕ ਬੰਦੇ ਬੇਈਮਾਨੀਆਂ ਕਰਕੇ ਵੀ ਸਾਫ਼ ਸੁਥਰੇ ਬਾਹਰ ਨਿਕਲ ਆਉਂਦੇ ਹਨ, ਇਨਸਾਫ਼ ਜਿੰਨੇ ਚਿਰ ਵਿਚ ਮਿਲਣ ਦੀ ਉਮੀਦ ਹੁੰਦੀ ਹੈ ਓਨੇ ਚਿਰ ਵਿਚ ਮਿਲਦਾ ਨਹੀਂ, ਗਰੀਬੀ, ਅਨਪੜ੍ਹਤਾ, ਬੇਰੋਜ਼ਗਾਰੀ, ਧਰਮ ਵਿਚੋਂ ਨਿੱਤ ਉੱਡ ਰਿਹਾ ਵਿਸ਼ਵਾਸ, ਨੇਕ ਤੇ ਪਵਿੱਤਰ ਵਿਚਾਰਾਂ ਦੀ ਅਣਹੋਂਦ, ਲਾਲਚ ਤੇ ਚਲਾਕੀ- ਲਿਸਟ ਲੰਮੀ ਹੁੰਦੀ ਗਈ..।
ਬੜੇ ਸ਼ਰਮ ਦੀ ਗੱਲ ਹੈ ਕਿ ਸਰਕਾਰੀ ਪਰਬੰਧਕੀ ਪਰਸਾਸ਼ਨ ਵਿਚ ਕੰਮ ਕਰਨ ਵਾਲੇ ਲੋਕ ਹੀ ਆਪਣੇ ਲਈ ਅਜਿਹਾ ਮਾਹੌਲ ਬਣਾ ਲੈਂਦੇ ਹਨ ਜਿਸ ਰਾਹੀਂ ਉਹ ਬੇਈਮਾਨੀ ਤੇ ਭਰਿਸ਼ਟਾਚਾਰ ਕਰਕੇ ਸਾਫ਼ ਬਚ ਕੇ ਨਿਕਲ਼ ਜਾਂਦੇ ਹਨ।'ਚੋਰ-ਚੋਰ ਮੌਸੇਰੇ ਭਾਈ' ਵਾਲਾ ਹਾਲ ਹੋਇਆ ਪਿਆ ਹੈ। ਪਹਿਲਾਂ ਲੋਕਾਂ ਲਈ ਗਲਤੀਆਂ ਕਰਨ ਦੇ ਮੌਕੇ ਪੈਦਾ ਕੀਤੇ ਜਾਂਦੇ ਨੇ ਤੇ ਜਦੋਂ ਲੋਕ ਗਲਤੀਆਂ ਕਰ ਲੈਂਦੇ ਨੇ ਤਾਂ ਉਹਨਾਂ ਨੂੰ ਫੜ ਕੇ ਕੁਝ ਲੈ ਦੇ ਕੇ ਛੱਡ ਦਿੱਤਾ ਜਾਂਦਾ ਹੈ। ਜੇ ਇਹੋ ਜਿਹੀਆਂ ਸਥਿਤੀਆਂ ਲਈ ਜ਼ਿੰਮੇਦਾਰ ਕਰਮਚਾਰੀਆਂ ਲਈ ਕੋਈ ਸਖਤ ਕਾਨੂੰਨ ਬਣੇ ਹੋਣ ਤਾਂ ਭਰਿਸ਼ਟਾਚਾਰ ਘਟ ਸਕਦਾ ਹੈ।ਏਥੇ ਇਕ ਉਦਾਹਰਨ ਦੇਣੀ ਕਾਫ਼ੀ ਹੋਵੇਗੀ।ਅਜਿਹੀਆਂ ਉਦਾਹਰਨਾਂ ਹੋਰ ਵੀ ਕਈ ਅਦਾਰਿਆਂ ਬਾਰੇ ਵੀ ਦਿੱਤੀਆਂ ਜਾ ਸਕਦੀਆਂ ਹਨ। ਪੰਜਾਬ ਦਾ ਇਕ ਅਦਾਰਾ ਭਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਲਗਾਤਾਰ ਖਬਰਾਂ ਵਿਚ ਬਣਿਆ ਰਹਿੰਦਾ ਹੈ।ਝੂਠੀਆਂ ਸੱਚੀਆਂ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ। ਇਲਜ਼ਾਮ ਘਟ ਨਹੀਂ ਰਹੇ ਸਗੋਂ ਵਧ ਰਹੇ ਹਨ। ਹਰ ਮਾਂ ਪਿਓ ਚਾਹੁੰਦਾ ਹੈ ਕਿ ਉਸ ਦਾ ਬੱਚਾ ਸਭ ਤੋਂ ਚੰਗੇ ਨੰਬਰ ਲਵੇ, ਕਿਉਂਕਿ ਨੌਕਰੀ ਲਈ ਸਭ ਤੋਂ ਪਹਿਲਾਂ ਨੰਬਰਾਂ ਦੀ ਪ੍ਰਤੀਸ਼ਤ ਦੇਖੀ ਜਾਂਦੀ ਹੈ ਤੇ ਸਭ ਤੋਂ ਵਧ ਨੰਬਰਾਂ ਵਾਲਾ ਸਭ ਤੋਂ ਅਗੇ ਰੱਖ ਲਿਆ ਜਾਂਦਾ ਹੈ। ਕਾਬਲੀਅਤ ਦਾ ਇਸ ਨਾਲ ਕੋਈ ਸਬੰਧ ਨਹੀਂ ਹੁੰਦਾ। ਜੇ ਕੋਈ ਬੇਵਕੂਫ਼ ਦੇ ਸਭ ਤੋਂ ਵਧ ਨੰਬਰ ਹੋਣ ਤਾਂ ਉਸ ਨੂੰ ਨੌਕਰੀ ਤੋਂ ਜਵਾਬ ਦੇਣਾ ਪਰਬੰਧਕਾਂ ਲਈ ਸੌਖਾ ਕੰਮ ਨਹੀਂ। ਭਾਵੇਂ ਹੋਰ ਵੀ ਕਈ ਕਾਰਨ ਲੱਭੇ ਜਾ ਸਕਦੇ ਹਨ, ਪਰ ਇਹ ਅਹਿਮ ਹੈ। ਜਦੋਂ ਕੋਈ ਬੱਚਾ ਕਿਸੇ ਅਜਿਹੇ ਇਮਤਿਹਾਨ ਵਿਚ ਬੈਠਦਾ ਹੈ ਜਿਸ ਦੇ ਨੰਬਰਾਂ ਦੀ ਕੀਮਤ ਨੌਕਰੀ ਲਭਣ ਵਿਚ ਜਾਂ ਅੱਗੋਂ ਉੱਚ ਸਿਖਿਆ ਲਈ ਸਹਾਈ ਹੁੰਦੀ ਹੈ, ਉਸ ਲਈ ਮਾਂ ਪਿਓ ਹਰ ਕਿਸਮ ਦੀ ਭੱਜ ਦੌੜ ਕਰਨ ਲਈ ਕੋਈ ਕਸਰ ਨਹੀਂ ਛਡਦੇ। ਜਦੋਂ ਸ਼ੱਕ ਹੋਵੇ ਤਾਂ ਉਹ ਪੇਪਰਾਂ ਪਿੱਛੇ ਤੇ ਦਫ਼ਤਰਾਂ ਵਿਚ ਬੈਠੇ ਲੋਕਾਂ ਨਾਲ ਸੰਪਰਕ ਬਣਾ ਲੈਂਦੇ ਹਨ। ਇਹ ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂ। ਬਹੁਤੇ ਮਾਪੇ ਇਕ ਦੂਜੇ ਦੀ ਮਦਦ ਕਰਨ ਲਈ ਸੰਪਰਕ ਕਰਨ ਵਾਲੇ ਬੰਦੇ ਦਾ ਪਤਾ ਠਿਕਾਣਾ ਦੱਸ ਪੁੱਛ ਲੈਂਦੇ ਹਨ। ਓਧਰ ਕਰਮਚਾਰੀ ਵੀ ਆਪਣੇ ਆਪ ਨੂੰ ਸੁਰਖਿਅਤ ਰਖਦਿਆਂ ਮਲ਼ਾਈ ਖਾਣ ਲਈ ਭਾਂਡਾ ਤਿਆਰ ਕਰੀ ਰਖਦੇ ਹਨ। ਉਹ ਮਾਪਿਆਂ ਨੂੰ ਵਰਗਲ਼ਾ ਕੇ ਉਹਨਾਂ ਦੇ ਸ਼ੱਕ ਦਾ ਲਾਹਾ ਲੈਂਦਿਆਂ ਬੱਚੇ ਨੂੰ ਪਾਸ ਕਰਵਾਉਣ ਜਾਂ ਚੰਗੇ ਨੰਬਰ ਲੁਆਉਣ ਦਾ ਭਰੋਸਾ ਦੁਆ ਕੇ ਮੂੰਹ ਮੰਗੀ ਰਕਮ ਇਹ ਕਹਿ ਕੇ ਲੈ ਲੈਂਦੇ ਹਨ ਕਿ ਜੇ ਬੱਚੇ ਦੇ ਨੰਬਰ ਚੰਗੇ ਆਏ ਜਾਂ ਉਹਨੂੰ ਪਾਸ ਕਰਵਾ ਦਿੱਤਾ ਗਿਆ ਤਾਂ ਇਹ ਪੈਸੇ ਰੱਖ ਲਏ ਜਾਣਗੇ ਨਹੀਂ ਤਾਂ ਜੇ ਉਹ ਸਫ਼ਲ ਨਾ ਹੋ ਸਕਿਆ ਤਾਂ ਪੈਸੇ ਮੋੜ ਦਿੱਤੇ ਜਾਣਗੇ। ਦਫਤਰ ਵਿਚ ਕੰਮ ਕਰਨ ਵਾਲਿਆਂ ਨੂੰ ਨਤੀਜੇ ਵਾਲੇ ਕਾਗ਼ਜ਼ ਦੇਖਣ ਤੋਂ ਕੋਈ ਰੋਕ ਟੋਕ ਨਹੀਂ ਹੋ ਸਕਦੀ। ਨਤੀਜੇ ਵਾਲੇ ਕਾਗ਼ਜ਼ ਦੇਖਣ ਪਿੱਛੋਂ ਜੇ ਬੱਚਾ ਪਹਿਲਾਂ ਤੋਂ ਹੀ ਪਾਸ ਹੈ ਤਾਂ ਉਸ ਕਰਮਚਾਰੀ ਲਈ ਨਾ ਹਿੰਗ ਲੱਗੀ ਨਾ ਫਟਕੜੀ, ਰੰਗ ਚੋਖਾ ਇਹ ਚੜ੍ਹਿਆ ਕਿ ਬਿਨਾ ਕੁਝ ਕੀਤਿਆਂ ਉਸ ਨੂੰ ਬੈਠੇ ਬਠਾਏ ਆਮਦਨ ਦਾ ਇਕ ਜ਼ਰੀਆ ਖੁੱਲ਼੍ਹ ਗਿਆ ਤੇ ਕਿਸੇ ਨੂੰ ਪਤਾ ਵੀ ਨਾ ਲੱਗਾ। ਸਿਰਫ਼ ਇਹ ਇਕ ਅਦਾਰੇ ਦੀ ਗੱਲ ਨਹੀਂ ਹਰ ਅਦਾਰੇ ਵਿਚ ਅਜਿਹੀਆਂ ਚੋਰ ਮੋਰੀਆਂ ਹੋ ਸਕਦੀਆਂ ਹਨ ਤੇ ਹੁੰਦੀਆਂ ਹਨ। ਇਹ ਨਹੀਂ ਕਿ ਵੱਡੇ ਅਫ਼ਸਰਾਂ ਨੂੰ ਇਹਨਾਂ ਦਾ ਪਤਾ ਨਹੀਂ ਹੁੰਦਾ, ਸਗੋਂ ਉਹ ਇਹਨਾਂ ਨੂੰ ਜਾਣ ਬੁੱਝ ਕੇ ਬੰਦ ਨਹੀਂ ਕਰਨਾ ਚਾਹੁੰਦੇ। ਜਿਹਨਾਂ ਨੂੰ ਬਿਨਾ ਕਿਸੇ ਦੇ ਚੂੰਢੀ ਵੱਢਿਆਂ ਮਲ਼ਾਈ ਖਾਣ ਨੂੰ ਮਿਲ ਜਾਵੇ ਉਹ ਕਿਉਂ ਕੁਝ ਕਰੇਗਾ? ਕਈ ਮਹਿਕਮੇ ਤਾਂ ਸਦੀਆਂ ਤੋਂ ਭਰਿਸ਼ਟਾਚਾਰ ਲਈ ਬਦਨਾਮ ਹਨ। ਇਹ ਗੱਲਾਂ ਲੋਕ ਆਮ ਕਰਦੇ ਦੇਖੇ ਜਾ ਸਕਦੇ ਹਨ ਕਿ ਸਾਡੇ ਮੁੰਡੇ ਨੂੰ ਤਾਂ ਅਸੀਂ ਫਲਾਣੇ ਮਹਿਕਮੇ ਵਿਚ ਭਰਤੀ ਕਰਵਾ ਦੇਣੈ, ਆਉਂਦੇ ਦੋ ਸਾਲਾਂ ਵਿਚ ਉਹ ਇਕ ਨਵੀਂ ਕੋਠੀ ਖੜੀ ਕਰ ਦੇਵੇਗਾ। ਅਜਿਹੀਆਂ ਗੱਲਾਂ ਕਰਨ ਲੱਗਿਆਂ ਲੋਕ ਸ਼ਰਮਾਉਂਦੇ ਨਹੀਂ, ਸਗੋਂ ਫਖ਼ਰ ਮਹਿਸੂਸ ਕਰਦੇ ਨੇ।
ਪਹਿਲਾਂ ਨਾਲੋਂ ਅਜ ਜ਼ਮਾਨੇ ਬਹੁਤ ਬਦਲ ਗਏ ਹਨ। ਕਦਰਾਂ ਕੀਮਤਾਂ ਦੀ ਕੋਈ ਅਹਿਮੀਅਤ ਨਹੀਂ ਰਹੀ। ਜਿਹੜਾ ਕੰਮ ਪੈਸਾ ਕਰਵਾ ਸਕਦਾ ਹੈ ਉਹ ਕੰਮ ਕਰਵਾਉਣ ਲਈ ਸੌਦੇਬਾਜ਼ੀ ਕਰਨੀ ਬੜਾ ਸੁਖਾਲਾ ਕੰਮ ਹੋ ਗਿਆ ਹੈ।ਅਨੇਕਾਂ ਕਾਨੂੰਨੀ ਤੇ ਗੈਰ ਕਾਨੂੰਨੀ ਤਰੀਕੇ ਮੌਜੂਦ ਹਨ ਜਿਹਨਾਂ ਦਾ ਸਹਾਰਾ ਲੈ ਕੇ ਕੋਈ ਵੀ ਭਰਿਸ਼ਟਾਚਾਰ ਰਾਹੀਂ ਆਪਣਾ ਕੰਮ ਕਢਵਾ ਕੇ ਫੜਿਆ ਨਹੀਂ ਜਾਂ ਸਕੇਗਾ। ਜਿੱਥੇ ਸਰਕਾਰਾਂ ਦੇ ਕੱਚੇ ਚਿੱਠੇ ਰੋਜ਼ ਅਖਬਾਰਾਂ ਵਿਚ ਛਪਦੇ ਹੋਣ, ਜਿੱਥੈ ਸੂਬਿਆਂ ਦੇ ਸਾਬਕਾ ਮੁੱਖ ਮੰਤਰੀਆਂ ਤੇ ਹਜ਼ਾਰਾਂ ਕਰੋੜਾਂ ਦੇ ਘਪਲਿਆਂ ਦੇ ਇਲਜ਼ਾਮ ਲਗਦੇ ਹੋਣ ਤੇ ਦਹਾਕਿਆਂ ਤਕ ਉਹਨਾਂ ਅਖੌਤੀ ਦੋਸ਼ੀਆਂ ਨੂੰ ਕੋਈ ਸਜ਼ਾ ਨਾ ਮਿਲੇ, ਓਥੇ ਲੋਕ ਨੈਤਿਕ ਕਦਰਾਂ ਕੀਮਤਾਂ ਦਾ ਪੱਲਾ ਫੜ ਕੇ ਕੀ ਕਰਨਗੇ? ਅਜ ਮਾਹੌਲ ਅਜਿਹਾ ਬਣ ਚੁੱਕਾ ਹੈ ਕਿ ਦੂਜੀ ਧਿਰ ਦੀ ਸਿਰਫ਼ ਤਸੱਲੀ ਹੋਣੀ ਚਾਹੀਦੀ ਹੈ, ਕੰਮ ਕੋਈ ਨਹੀਂ ਰੁਕੇਗਾ।
ਜੇ ਸਮਾਜ ਵਿਚੋਂ ਏਸ ਗੰਦ ਨੂੰ ਬਾਹਰ ਕਢਣਾ ਜਾਂ ਧੋਣਾ ਜ਼ਰੂਰੀ ਹੈ ਤਾਂ ਸਹੀ ਸਮੇਂ ਸਹੀ ਇਨਸਾਫ਼ ਲਈ ਬੜੇ ਸਹੀ ਤੇ ਸਖਤ ਕਾਨੂੰਨ ਹੋਣੇ ਜ਼ਰੂਰੀ ਹਨ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ।ਪਰ ਕਮਾਲ ਦੀ ਗੱਲ ਇਹ ਵੀ ਹੈ ਕਿ ਗੱਲ ਫੇਰ ਵੀ ਨਹੀਂ ਬਣੇਗੀ।ਔਗੁਣਾਂ ਤੋਂ ਬਚਣ ਲਈ ਬਦਲੀ ਹੋਈ ਸੋਚ ਦਾ ਹੋਣਾ ਜ਼ਰੂਰੀ ਹੈ।ਨਹੀਂ ਤਾਂ ਕਤਲ ਦੀ ਸਜ਼ਾ ਫਾਂਸੀ ਨੇ ਕੋਈ ਕਤਲ ਘਟ ਨਹੀਂ ਕੀਤੇ, ਇਹ ਤਾਂ ਕਾਤਲ ਦੀ ਸੋਚ ਬਦਲਣੀ ਜ਼ਰੂਰੀ ਹੈ, ਫੇਰ ਹੀ ਇਹ ਅਪਰਾਧ ਘਟਣਗੇ।ਬਚਪਨ ਤੋਂ ਹੀ ਘਰਾਂ ਵਿਚ ਬੱਚਿਆਂ ਨੂੰ ਇਹੋ ਜਿਹੀ ਸਿਖਿਆਂ ਉਹਨਾਂ ਦੇ ਮਾਂ ਪਿਓ ਵੱਲੋਂ ਮਿਲੇ ਤਾਂ ਉਸ ਬੱਚੇ ਦਾ ਚੰਗਾ ਕਿਰਦਾਰ ਬਣੇਗਾ।
ਪਦਾਰਥਵਾਦ ਤੇ ਵਾਧੂ ਲੋੜਾਂ ਨੇ ਸਾਡੇ ਦੇਸ਼ ਵਿਚ ਪੱਛਮੀ ਦੇਸ਼ਾਂ ਦੀਆਂ ਸਹੂਲਤਾਂ ਤੇ ਹੋਰ ਲਾਲਚ ਸਾਡੀ ਨੌਜਵਾਨ ਪੀੜ੍ਹੀ ਲਈ ਪੈਦਾ ਕੀਤੇ। ਛੇਤੀ ਪੈਸਾ ਬਨਾਉਣ ਦੇ ਨਵੇਂ ਢੰਗ ਤਰੀਕੇ ਕੱਢੇ ਜਾ ਰਹੇ ਨੇ ਤਾਂ ਕਿ ਵਾਧੂ ਲੋੜਾਂ ਛੇਤੀ ਤੋਂ ਛੇਤੀ ਪੂਰੀਆਂ ਹੋ ਸਕਣ ਭਾਵੇਂ ਇਹ ਤਰੀਕੇ ਚੰਗੇ ਹੋਣ ਜਾਂ ਮਾੜੇ।ਜੇ ਸਮਾਜ ਦੀਆਂ ਅਜਿਹੀਆਂ ਲੋੜਾਂ ਪੂਰੀਆਂ ਕਰਨੀਆਂ ਜ਼ਰੂਰੀ ਸਮਝੀਆਂ ਜਾਂਦੀਆਂ ਹਨ ਤਾਂ ਕਿ ਸਹੂਲਤਾਂ ਤੇ ਆਰਾਮਪਸੰਦਗੀ ਦੇ ਸਾਧਨ ਪੈਦਾ ਕੀਤੇ ਜਾ ਸਕਣ ਤੇ ਅਜਿਹੀਆਂ ਲੋੜਾਂ ਜ਼ਰੂਰਤ ਬਣ ਜਾਣ ਤਾਂ ਉਸ ਲਈ ਬੇਈਮਾਨੀ ਵੀ ਜ਼ਰੂਰੀ ਹੈ।
ਮਹਾਤਮਾ ਗਾਂਧੀ ਨੇ ਆਜ਼ਾਦੀ ਦੀ ਲੜਾਈ ਲ਼ੜਨ ਲਈ ਇਕ ਅਜਿਹੀ ਲਹਿਰ ਚਲਾਈ ਜਿਸ ਪਿੱਛੇ ਦੇਸ਼ ਦੇ ਸਾਰੇ ਲੋਕ ਆ ਖੜ੍ਹੇ ਹੋਏ। ਗਾਂਧੀ ਨੇ ਵੀ ਲੋਕਾਂ ਨੂੰ ਨੈਤਿਕਤਾ ਤੇ ਕਾਨੂੰਨ ਦੇ ਦਾਇਰੇ ਵਿਚ ਰਹਿੰਦਿਆਂ ਅੱਗੇ ਤੋਰਿਆ। ਇੰਝ ਲੋਕ ਇਕੱਠੇ ਹੋਏ, ਜਾਗਰੂਕ ਹੋਏ ਤੇ ਲਹਿਰ ਨਾਲ ਜੁੜ ਕੇ ਅਨੁਸਾਸ਼ਨ ਵਿਚ ਰਹਿੰਦਿਆਂ ਆਜ਼ਾਦੀ ਹਾਸਲ ਕੀਤੀ।ਆਜ਼ਾਦੀ ਦੀ ਲੜਾਈ ਵਿਚ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਖਾਸ ਯੋਗਦਾਨ ਪਾਇਆ। ਅੰਗਰੇਜ਼ ਸਿਰਫ਼ ਸ਼ਾਂਤੀ ਦੀ ਦੁਹਾਈ ਦਿੱਤਿਆਂ ਨਿਕਲਣ ਵਾਲੇ ਨਹੀਂ ਸਨ। ਅਜ ਭਰਿਸ਼ਟਾਚਾਰ ਦੇ ਵਿਰੋਧ ਵਿਚ ਅਜਿਹੀ ਲਹਿਰ ਦੀ ਲੋੜ ਹੈ ਜਿਸ ਨਾਲ ਲੋਕ ਸਿਰਫ਼ ਰਿਸ਼ਵਤ ਲੈਣ ਜਾਂ ਦੇਣ ਨੂੰ ਹੀ ਬੁਰਾ ਨਾ ਸਮਝਣ ਸਗੋਂ ਇਸ ਦਾ ਨਾਂ ਸੁਣਨਾ ਵੀ ਇਕ ਗੁਨਾਹ ਸਮਝਣ ਲੱਗ ਪੈਣ…!

Subscribe to:
Posts (Atom)